65 ਲੱਖ ਦੇ ਸਟ੍ਰੀਟ ਲਾਈਟ ਘੁਟਾਲਾ- ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਖ਼ਿਲਾਫ਼ ਮਾਮਲਾ ਦਰਜ
LPTV / Chandigarh
ਚੰਡੀਗੜ੍ਹ : ਪੰਜਾਬ ਵਿਚ ਘੁਟਾਲੇ ਮਾਮਲਿਆਂ ਨੂੰ ਲੈ ਕੇ ਵੱਡੇ ਸਿਆਸੀ ਤੇ ਅਫ਼ਸਰ ਵਿਜੀਲੈਂਸ ਬਿਊਰੋ ਦੀ ਰਡਾਰ ‘ਤੇ ਹਨ, ਇਸਦੇ ਨਾਲ ਹੀ ਕਈ ਅਫਸਰਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ | ਇਸਦੇ ਨਾਲ ਹੀ ਹੁਣ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਵਿੱਚ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸੰਦੀਪ ਸੰਧੂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਸੰਧੂ ਨੇ ਦੁੱਗਣੇ ਭਾਅ ਸਟ੍ਰੀਟਲਾਈਟਾਂ ਦੀ ਖਰੀਦ ਲਈ ਸੌਦੇ ਨੂੰ ਪ੍ਰਭਾਵਿਤ ਅਤੇ ਲੱਖਾਂ ਰੁਪਏ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਹੈ । ਇਸਦੇ ਨਾਲ ਹੀ ਕੇਸ ਦਰਜ ਕਰਨ ਮਗਰੋਂ ਵਿਜੀਲੈਂਸ ਬਿਊਰੋ ਨੇ ਇਸਦੀ ਜਾਣਕਰੀ ਲੁਧਿਆਣਾ ਅਦਾਲਤ ਨੂੰ ਵੀ ਦਿੱਤੀ ਹੈ।
65 lakh street light scam Case registered against Captain Amarinder Singhs OSD Sandeep Sandhu