ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਸਿੱਧੂ ਮੂਸੇਵਾਲਾ ਦੇ ਲੀਕ ਹੋ ਰਹੇ ਗਾਣੇ, ਪਿਤਾ ਨੇ ਭਾਵੁਕ ਹੋ ਕੇ ਕਰ ਦਿੱਤਾ ਇਹ ਅਪੀਲ, ਪੜ੍ਹੋ ਕੀ ਕਿਹਾ

ਸਿੱਧੂ ਮੂਸੇਵਾਲਾ ਦੇ ਲੀਕ ਹੋ ਰਹੇ ਗਾਣੇ, ਪਿਤਾ ਨੇ ਭਾਵੁਕ ਹੋ ਕੇ ਕਰ ਦਿ


LPTV / Chandigarh

ਲਾਈਵ ਪੰਜਾਬੀ ਟੀਵੀ : ਸਿੱਧ ਮੂਸੇਵਾਲਾ ਦੇ ਪਿਤਾ ਲਗਾਤਾਰ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਧਮਕੀ ਭਰੀਆਂ ਕਾਲਾਂ ਵੀ ਆ ਰਹੀਆਂ ਹਨ। ਪਰ ਉਹ ਨਿਡਰ ਹੋ ਕੇ ਅੱਗੇ ਵੱਧ ਰਹੇ ਹਨ। ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਕਈ ਕਾਤਿਲਾਂ ਨੂੰ ਸ਼ਿਕੰਜੇ ਵਿੱਚ ਲੈ ਲਿਆ ਗਿਆ ਹੈ।
ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬਹੁਤ ਹੀ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਸਿੱਧੂ ਦੇ ਲਗਾਤਾਰ ਲੀਕ ਹੋ ਰਹੇ ਗੀਤਾਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ FANS ਨੂੰ ਕਿਹਾ ਹੈ ਕਿ ਸ਼ੁੱਭਦੀਪ ਦੇ ਗਾਣੇ ਲਗਾਤਾਰ ਲੀਕ ਹੋ ਰਹੇ ਹਨ ਤੇ ਤੁਸੀਂ ਅਜਿਹਾ ਕੰਮ ਕਰਨ ਵਾਲੇ ਦੀ ਪਹਿਚਾਣ ਕਰਨੀ ਹੈ ਤੇ ਪਤਾ ਲਗਾਉਣਾ ਹੈ ਕਿ ਉਹ ਕੌਣ ਹੈ ਤੇ ਇਸਦਾ ਮਕਸਦ ਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਦਾ ਪਰਿਵਾਰ ਪਹਿਲਾਂ ਹੀ ਬੜੀ ਪ੍ਰੇਸ਼ਾਨੀ ਤੋਂ ਨਿਕਲ ਰਿਹਾ ਹੈ ਤੇ ਬੇਟੇ ਨੂੰ ਜ਼ਿੰਦਾ ਰੱਖਣ ਲਈ ਉਸਦੇ ਰਿਕਾਰਡ ਕੀਤੇ ਗਏ ਤੇ ਲਿੱਖੇ ਹੋਏ ਗਾਣੇ ਹੀ ਬਚੇ ਹਨ।
ਜੇਕਰ ਤੁਸੀਂ ਉਹ ਵੀ ਲੀਕ ਕਰਕੇ ਖਰਾਬ ਕਰ ਦੇਵੋਗੇ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਇਸ ਤੋਂ ਇਲਾਵਾਂ ਉਨ੍ਹਾਂ ਨੇ ਕਿਹਾ ਕਿ ਕੁੱਝ ਫਿਲਮ ਮੇਕਰਾਂ ਨੇ ਸਿੱਧੂ ਦੇ ਗਾਣੇ ਬਿਨਾ ਪਰਿਵਾਰ ਦੀ ਪਰਮਿਸ਼ਨ ਲਏ ਰੱਖ ਲਏ ਸਨ ਜੋ ਕਿ ਬਹੁਤ ਗਲਤ ਗੱਲ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਸਾਡੇ ਗਾਣੇ ਇਸਤੇਮਾਲ ਵੀ ਕਰਨੇ ਹੈ ਤਾਂ ਸਾਡੀ ਮਨਜ਼ੂਰੀ ਲਈ ਜਾਵੇ। ਸਾਨੂੰ ਬੇਮਤਲਬ ਦੇ ਸੰਘਰਸ਼ ‘ਚ ਨਾ ਪਾਓ ਅਸੀਂ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਲੋਕਾਂ ਤੋਂ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

Sidhu Moosewalas leaked song father got emotional and made this appeal read what he said


Popular Posts
Just Now