ਲੱਦਾਖ 'ਚ ਜ਼ਮੀਨ ਖਿਸਕਣ ਨਾਲ ਫੌਜ ਦੇ 3 ਵਾਹਨ ਡਿੱਗੇ, 6 ਜਵਾਨ ਹੋਏ ਸ਼ਹੀਦ
LPTV / Chandigarh
ਲਾਈਵ ਪੰਜਾਬੀ ਟੀਵੀ, ਲੱਦਾਖ: ਲੱਦਾਖ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਜ਼ਮੀਨ ਖਿਸਕਣ ਕਾਰਨ ਫੌਜ ਦੇ 6 ਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਵਾਪਰਿਆ, ਜਿਸ 'ਚ ਫੌਜ ਦੀਆਂ ਤਿੰਨ ਗੱਡੀਆਂ ਜ਼ਮੀਨ ਖਿਸਕਣ ਨਾਲ ਟਕਰਾ ਗਈਆਂ। ਫੌਜ ਦੀਆਂ ਤਿੰਨੋਂ ਗੱਡੀਆਂ ਲੱਦਾਖ ਤੋਂ ਅੱਗੇ ਜਾ ਰਹੀਆਂ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਕਈ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਰਾਹਤ ਅਤੇ ਬਚਾਅ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
3 army vehicles fell due to landslide in Ladakh 6 soldiers were martyred