ਪਾਕਿ 'ਚ ਹੁਣ ਹਿੰਦੂ ਬੱਚੀਆਂ ਵੀ ਨਹੀਂ ਸੁਰੱਖਿਅਤ, 10 ਸਾਲ ਦੀ ਬੱਚੀ ਨੂੰ ਅਗਵਾ ਕਰਕੇ 80 ਸਾਲਾ ਬਜ਼ੁਰਗ ਨਾਲ ਕਰਵਾ 'ਤਾ ਵਿਆਹ
LPTV / Chandigarh
ਪਾਕਿਸਤਾਨ : ਪਾਕਿਸਤਾਨ ਦੇ ਸਿੰਧ ਖੇਤਰ 'ਚ ਇੱਕ 10 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਇੱਕ 80 ਸਾਲਾ ਵਿਅਕਤੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 22 ਅਕਤੂਬਰ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੰਧ ਸੂਬੇ ਵਿਚ ਹਿੰਦੂ ਔਰਤਾਂ ਅਤੇ ਲੜਕੀਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸਿੰਧ ਦੇ ਸ਼ੇਖ ਭੀਰਕਿਓ ਇਲਾਕੇ ਦੀ ਹੈ, ਜਿੱਥੇ 10 ਸਾਲਾ ਹਿੰਦੂ ਲੜਕੀ ਮੀਨਾ ਬਜਾਨੀ ਨੂੰ ਲਾਂਡਰੀ ਘਾਟ ਤੋਂ ਅਗਵਾ ਕਰ ਲਿਆ ਗਿਆ। ਉਸ ਨੂੰ ਜਿਮੀਂਦਾਰ ਮੁੱਲਾ ਰਸ਼ੀਦ ਦੇ ਗੁੰਡਿਆਂ ਨੇ ਅਗਵਾ ਕਰ ਲਿਆ ਸੀ। ਲੜਕੀ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ। ਬਾਅਦ ਵਿਚ ਉਸ ਦਾ ਵਿਆਹ ਬਜ਼ੁਰਗ ਮੁੱਲਾ ਰਸ਼ੀਦ ਨਾਲ ਕਰ ਦਿੱਤਾ ਗਿਆ।ਅਗਵਾ ਅਤੇ ਜ਼ਬਰਦਸਤੀ ਵਿਆਹ ਦੇ ਮਾਮਲੇ ਵਧਦੇ ਜਾ ਰਹੇ ਹਨ
ਸਿੰਧ ਖੇਤਰ ਵਿੱਚ ਹੀ ਇੱਕ ਹੋਰ ਘਟਨਾ ਵਿੱਚ ਸ਼ਾਂਤੀ ਮੇਘਵਾਰ ਨਾਮ ਦੀ ਇੱਕ ਵਿਆਹੁਤਾ ਹਿੰਦੂ ਔਰਤ ਨੂੰ 24 ਅਕਤੂਬਰ ਨੂੰ ਅਗਵਾ ਕਰ ਲਿਆ ਗਿਆ ਸੀ। ਚਾਰ ਹਥਿਆਰਬੰਦ ਬਦਮਾਸ਼ਾਂ ਮਨਜ਼ੂਰ ਸ਼ੇਖ, ਸੁਲਤਾਨ ਸ਼ੇਖ, ਗੈਬ ਸ਼ੇਖ ਅਤੇ ਜਾਵੇਦ ਨੇ ਉਸ ਨੂੰ ਸਿੰਧ ਦੇ ਤੰਦੂ ਮੁਹੰਮਦ ਖਾਨ ਜ਼ਿਲੇ ਵਿਚ ਉਸ ਦੇ ਘਰ ਤੋਂ ਅਗਵਾ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤਾ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਮਨਜ਼ੂਰ ਸ਼ੇਖ ਨਾਲ ਵਿਆਹ ਕਰਵਾਇਆ ਗਿਆ।
ਔਰਤ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਐੱਸਐੱਚਓ ਇਰਫਾਨ ਦਸਤੀਕੋਲ ਨੇ ਉਸ ਦੀ ਐਫਆਈਆਰ ਦਰਜ ਨਹੀਂ ਕੀਤੀ ਕਿਉਂਕਿ ਉਹ ਰਿਸ਼ਵਤ ਵਜੋਂ 5000 ਰੁਪਏ ਨਹੀਂ ਦੇ ਸਕਿਆ। ਉਨ੍ਹਾਂ ਸਿੰਧ ਦੇ ਮੁੱਖ ਮੰਤਰੀ ਮੁਰਾਦ ਸ਼ਾਹ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਉਨ੍ਹਾਂ ਦੀ ਧੀ ਨੂੰ ਰਿਹਾਅ ਕਰਵਾਉਣ।
Hindu girls are no longer safe in Pakistan a 10 year old girl was kidnapped and married to an 80 year old man