ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਸਿੱਖਾਂ ਨੂੰ ਘਰੋਂ ਕੱਢ ਕੇ ਮਾ+ਰਨ ਦੀ ਧ+ਮ+ਕੀ ਦੇਣ ਵਾਲੇ ਨੂੰ ਤੁਰੰਤ ਗ੍ਰਿਫਤਾਰ ਕਰੋ- ਸਿੱਖ ਤਾਲਮੇਲ ਕਮੇਟੀ

Immediately-arrest-those-respons


LPTV / Chandigarh

  • ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਰਾਹੁਲ ਨਾਮ ਦਾ ਵਿਅਕਤੀ ਸ਼ਰ੍ਹੇਆਮ ਮੀਡੀਆ ਉੱਤੇ ਅਤੇ ਸੋਸ਼ਲ ਮੀਡੀਆ ਤੇ ਸ਼ਰੇਆਮ ਸਿੱਖਾਂ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਉਸ ਵਿਅਕਤੀ ਤੇ ਕੋਈ Fir ਹੋਈ ਹੈ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
  • ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਨਾਗੀ, ਗੁਰਿੰਦਰ ਸਿੰਘ ਸਿੱਧੂ,ਹਰਵਿੰਦਰ ਸਿੰਘ ਚਿਟਕਾਰਾ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਇਹ ਵਿਅਕਤੀ ਸ਼ਰ੍ਹੇਆਮ ਧਮਕੀਆਂ ਦੇ ਰਿਹਾ ਹੈ ਪਰ ਸਰਕਾਰ ਦੇ ਸਿਰ ਤੇ ਕੋਈ ਜੂੰ ਤੱਕ ਨਹੀਂ ਸਰਕ ਰਹੀ, ਕਿ ਆਮ ਆਦਮੀ ਦੀ ਸਰਕਾਰ ਸਿੱਖਾਂ ਦਾ ਕਤਲੇਆਮ ਹੋਵੇ ਇਹ ਉਡੀਕ ਰਹੀ ਹੈ??? ਜਾਂ ਸਿੱਖਾਂ ਲਈ ਹੋਰ ਤੇ ਬਹਗਿਣਤੀਆਂ ਲਈ ਕਾਨੂੰਨ ਹੋਰ ਹੈ। ਅਸੀਂ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਾਂ ਤੁਰੰਤ ਰਾਹੁੁਲ ਨਾਮ ਦੇ ਵਿਅਕਤੀ ਤੇ ਕਾਰਵਾਈ ਕਰੋ ਨਹੀਂ ਤਾਂ ਜਲੰਧਰ ਦੀਆਂ ਸਿੱਖ ਜਥੇਬੰਦੀਆਂ,ਦਲਿਤ ਜਥੇਬੰਦੀਆਂ ਤੇ ਹੋਰ ਘੱਟ ਗਿਣਤੀ ਭਾਈਚਾਰਾ ਜਲਦੀ ਹੀ ਕੋਈ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਅਸੀਂ ਪੰਜਾਬ ਦੀਆਂ ਸਮੁੱਚੀਆਂ ਇਨਸਾਫ਼ਪਸੰਦ ਤਾਕਤਾਂ ਨੂੰ ਅਪੀਲ ਕੀਤੀ ਕਰਦੇ ਹਾਂ ਕਿ ਤੁਰੰਤ ਇਸ ਮੁੰਡੇ ਤੇ ਕਾਰਵਾਈ ਦੀ ਆਵਾਜ਼ ਬੁਲੰਦ ਕਰਨ।ਉਕਤ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਭ ਗੱਲਾਂ ਤੋਂ ਬਿਆਨ ਹਟਾ ਕੇ ਇਸ ਮੁੱਦੇ ਤੇ ਸਖ਼ਤ ਸਟੈਂਡ ਲੈਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਇਸ ਵਿਅਕਤੀ ਖਿਲਾਫ ਕਾਰਵਾਈ ਕਰਵਾਉਣ ਲਈ ਕਹਿਣ,ਅਸੀਂ ਪੰਜਾਬੀ ਇਹੋ ਜਿਹੀ ਜ਼ਹਿਰੀਲੀ ਬੋਲਬਾਣੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਰਾਏ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਰਮਿੰਦਰ ਸਿੰਘ ਟਕਰ,ਬਾਵਾ ਖਰਬੰਦਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਹਰਪ੍ਰੀਤ ਸਿੰਘ ਰੋਬਿਨ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

Immediately arrest those responsible for killing Sikhs from their homes Sikh Coordination Committee


Popular Posts
Just Now