ਘਰ ਦੀ ਛੱਤ ਡਿੱਗੀ ਕਾਰਨ ਮਲਬੇ ਹੇਠ ਆਏ ਇਕੋ ਪਰਿਵਾਰ ਦੇ 4 ਜੀਅ, ਇੱਕ ਦੀ ਮੌ+ਤ
LPTV / Chandigarh
ਲਾਈਵ ਪੰਜਾਬੀ ਟੀਵੀ: ਬਟਾਲਾ ਦੇ ਉਮਰਪੁਰਾ ਇਲਾਕੇ ਵਿੱਚ ਬੀਤੀ ਰਾਤ ਦੋ ਵਜੇ ਦੇ ਕਰੀਬ ਇਕ ਗਰੀਬ ਅਤੇ ਮਜ਼ਦੂਰੀ ਕਰ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ ਕੱਚਾ ਮਕਾਨ ਢਹਿ ਢੇਰੀ ਹੋ ਗਿਆ। ਪਰਿਵਾਰ ਦੇ ਚਾਰ ਜੀਅ ਜੋ ਇਸ ਛੱਤ ਥੱਲੇ ਸੌ ਰਹੇ ਸਨ ਮਲਬੇ ਥੱਲੇ ਦੱਬ ਗਏ। ਹਾਦਸੇ ਚ ਇਕ ਸ਼ਖਸ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹਾਦਸਾ ਹੋਣ ਸਮੇਂ ਮਾਂ ਨੇ ਆਪਣੀ ਨਿੱਕੀ ਧੀ ਨੂੰ ਮਦਦ ਲਈ ਬਾਹਰ ਭੇਜ ਦਿੱਤਾ ਜਿਸਨੇ ਲੋਕਾਂ ਨੂੰ ਇਸਦੀ ਜਾਣਕਾਰੀ ਦਿੱਤੀ।
ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਦਾ ਮੁੱਖੀ ਡਿੰਪਲ ਉਰਫ ਲਾਡਾ ਉਮਰ ਕਰੀਬ 35 ਸਾਲ ਜੋ ਇਹਨਾਂ ਛੋਟੇ ਬੱਚਿਆਂ ਦਾ ਪਿਤਾ ਸੀ ਅਤੇ ਉਸਦੀ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਇਕ 14 ਸਾਲ ਦਾ ਬੇਟਾ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।
Due to the fall of the roof of the house 4 members of the same family died under the debris