ਇਨਸਾਨੀਅਤ ਮ+ਰੀ! - ਭੁੱਖ ਤੇ ਠੰਢ ਕਾਰਨ ਨੌਜਵਾਨ ਦੀ ਮੌ+ਤ, ਮਕਾਨ ਮਾਲਕ ਨੇ ਕਿਰਾਇਆ ਨਾ ਦੇਣ ਕਾਰਨ ਕੱਢ ਦਿੱਤਾ ਸੀ ਘਰੋਂ
LPTV / Chandigarh
ਵੈੱਬ ਡੈਸਕ: ਛਿੰਦਵਾੜਾ ਦੇ ਪਰਸੀਆ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਠੰਢ ਅਤੇ ਭੁੱਖ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ਪਰਸੀਆ ਬੀਐੱਮਓ ਦਫ਼ਤਰ ਦੇ ਬਾਹਰ ਵਾਪਰੀ। ਮਕਾਨ ਮਾਲਕ ਨੇ ਕਿਰਾਇਆ ਨਾ ਦੇਣ 'ਤੇ ਇਕ ਵਿਅਕਤੀ ਨੂੰ ਘਰੋਂ ਬਾਹਰ ਕੱਢ ਦਿੱਤਾ। ਕੜਾਕੇ ਦੀ ਠੰਢ 'ਚ ਨੌਜਵਾਨ ਦੀ ਮੌਤ ਹੋ ਗਈ।
ਸ਼ਿਆਮ ਵਰਮਾ ਬਾਬੂ ਲਾਈਨ ਪਰਸੀਆ 'ਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੋ ਦਿਨਾਂ ਤੋਂ ਕਿਰਾਇਆ ਨਾ ਦੇਣ 'ਤੇ ਮਕਾਨ ਮਾਲਕ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਸ਼ਿਆਮ ਬੀਐੱਮਓ ਦਫਤਰ ਨੇੜੇ ਯਾਤਰੀ ਵੇਟਿੰਗ ਰੂਮ 'ਚ ਰਾਤ ਸਮੇਂ ਰੁਕਿਆ ਹੋਇਆ ਸੀ ਪਰ ਮੰਗਲਵਾਰ ਦੁਪਹਿਰ ਉਸ ਦੀ ਲਾਸ਼ ਯਾਤਰੀ ਵੇਟਿੰਗ ਰੂਮ ਦੇ ਬਾਹਰ ਖੰਭੇ ਨਾਲ ਲਟਕਦੀ ਮਿਲੀ। ਲੋਕਾਂ ਦੀ ਸੂਚਨਾ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਵਾਰਸਾਂ ਨੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ।
PM ਰਿਪੋਰਟ 'ਚ ਹੋਇਆ ਰਾਜ਼, ਭੁੱਖ ਅਤੇ ਠੰਢ ਕਾਰਨ ਮੌਤ
ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸ਼ਿਆਮ ਦਾ ਪੇਟ ਖਾਲੀ ਸੀ। ਉੱਥੇ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਅਜਿਹੇ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਹੋਣ ਕਾਰਨ ਨੌਜਵਾਨ ਠੰਢ ਨਾਲ ਜੂਝਦਾ ਰਿਹਾ। ਜਿਸ ਕਾਰਨ ਉਸ 'ਤੇ ਮਾਈਨਰ ਅਟੈਕ ਹੋਇਆ ਅਤੇ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਪਰਿਵਾਰ ਵਾਲੇ ਵੀ ਇਸ ਮਾਮਲੇ 'ਚ ਕੁਝ ਨਹੀਂ ਕਹਿ ਸਕਦੇ।
Humanity dies Death of the youth due to hunger and cold The landlord had thrown him out of the house for non payment of rent