Video- ਪੁਲਿਸ ਨੇ ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ 48 ਘੰਟਿਆਂ ’ਚ ਮੋਬਾਈਲ ਕੀਤਾ ਬਰਾਮਦ, ਗੋਰੇ ਨੇ ਕੀਤਾ ਧੰਨਵਾਦ, ਕਹੀ ਇਹ ਗੱਲ
LPTV / Chandigarh
ਲੁਧਿਆਣਾ: ਪੰਜਾਬ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਬੇਖੌਫ ਲੁਟੇਰੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਨੂੰ ਚੋਰੀ ਕਰ ਲਿਆ ਸੀ ਜਿਸ ਨੂੰ ਲੁਧਿਆਣਾ ਪੁਲਿਸ ਨੇ ਬਰਾਮਦ ਕਰ ਲਿਆ ਗਿਆ ਹੈ। ਜਿਸ ਨੂੰ ਪੁਲਿਸ ਕਮਿਸ਼ਨਰ ਨੇ ਇਸਪਿਨ ਨੂੰ ਵਾਪਸ ਕੀਤਾ।
ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਪੁਲਿਸ ਦੀ ਟੀਮ ਵੱਲੋਂ 2 ਲੁੱਟਖੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਲੋਕਾਂ ਨੇ ਵਿਦੇਸ਼ੀ ਵਿਅਕਤੀ ਦੀ ਮਦਦ ਕੀਤੀ ਸੀ ਉਨ੍ਹਾਂ ਨੂੰ ਪੰਜਾਬ ਪੁਲਿਸ ਸਰਟੀਫਿਕੇਟ ਦੇ ਕੇ ਸਨਮਾਨਿਤ ਕਰੇਗੀ।
ਦੱਸ ਦਈਏ ਕਿ ਇਸਪਿਨ ਆਪਣੇ ਸਾਈਕਲ 'ਤੇ ਵਿਸ਼ਵ ਸੈਰ 'ਤੇ ਨਿਕਲਿਆ ਹੋਇਆ ਹੈ। ਜਿਨ੍ਹਾਂ ਦਾ 14 ਦਸੰਬਰ ਨੂੰ ਥਾਣਾ ਮੋਤੀ ਨਗਰ ਦੇ ਅਧਿਨ ਉਨ੍ਹਾਂ ਦਾ ਮੋਬਾਇਲ ਚੋਰੀ ਹੋ ਗਿਆ ਸੀ। ਫਿਲਹਾਲ ਉਨ੍ਹਾਂ ਨੇ ਨੇ ਮੋਬਾਇਲ ਵਾਪਸ ਮਿਲਣ ’ਤੇ ਖੁਸ਼ੀ ਜਾਹਿਰ ਕੀਤੀ ਅਤੇ ਪੁਲਿਸ ਦਾ ਧੰਨਵਾਦ ਕੀਤਾ।
Video The police recovered the mobile phone of a foreign youth who was a victim of robbery in 48 hours The white man thanked him and said this