ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਤੜਕੇ ਸਵੇਰੇ ਬਟਾਲਾ ਦੇ MLA ਨੇ ਕਾਰਪੋਰੇਸ਼ਨ ਦਫਤਰ ਮਾਰਿਆ ਛਾਪਾ, ਦਫਤਰ ਅੰਦਰ ਅਫਸਰਾਂ ਦੀ ਜਗ੍ਹਾ ਕੁੱਤੇ ਦੇਖ ਹੋਏ ਹੈਰਾਨ, ਲਿਆ ਇਹ ਐਕਸ਼ਨ

Early-in-the-morning-MLA-of-Bata


LPTV / Chandigarh

ਭੋਪਾਲ ਸਿੰਘ, ਬਟਾਲਾ: ਤੜਕੇ ਸਵੇਰੇ ਬਟਾਲਾ ਦੇ MLA ਨੇ ਕਾਰਪੋਰੇਸ਼ਨ ਦਫਤਰ ਛਾਪਾ ਮਾਰਿਆ । ਇਸ ਦੌਰਾਨ ਸਰਕਾਰੀ ਵਿਭਾਗੀ ਤੌਰ 'ਤੇ ਸਾਲ ਦੇ ਪਹਿਲੇ ਦਿਨ ਬਟਾਲਾ ਨਗਰ ਕਾਰਪੋਰੇਸ਼ਨ ਦਫਤਰ ਖਾਲੀ ਨਜ਼ਰ ਆਇਆ। ਕੋਈ ਵੀ ਮੌਕੇ 'ਤੇ ਮੌਜੂਦ ਨਹੀਂ ਸੀ। ਹੈਰਾਨੀ ਤਾਂ ਉਦੋ ਹੋਈ ਜਦੋਂ ਖਾਲੀ ਪਏ ਦਫਤਰ ਵਿੱਚ ਅਵਾਰਾ ਕੁੱਤੇ ਘੁੰਮਦੇ ਆਏ ਨਜ਼ਰ।ਕਈ ਅਧਿਕਾਰੀ ਗੈਰਹਾਜ਼ਰ ਅਤੇ ਦੇਰੀ ਨਾਲ ਦਫਤਰ ਪਹੁੰਚੇ ।
ਇਸ ਮੌਕੇ ਦਫ਼ਤਰ ਦੇਰੀ ਨਾਲ ਪਹੁੰਚੇ ਨਗਰ ਨਿਗਮ ਕਾਰਪੋਰੇਸ਼ਨ ਦੇ ਕੁਝ ਕਰਮਚਾਰੀਆਂ ਨੇ ਦੇਰੀ ਨਾਲ ਆਉਣ ਦਾ ਕਾਰਨ ਗਹਿਰੀ ਧੁੰਦ ਨੂੰ ਦੱਸਿਆ ਅਤੇ ਕੁਝ ਨੇ ਦੇਰੀ ਨਾਲ ਆਉਣ ਦਾ ਕਾਰਨ ਆਪਣੇ ਛੋਟੇ ਬੱਚਿਆਂ ਨੂੰ ਦੱਸਿਆ ਜੋ ਕਰਮਚਾਰੀ ਸਮੇਂ ਤੇ ਪਹੁੰਚੇ ਹੋਏ ਸੀ ਉਹ ਗੈਰ ਹਾਜਿਰ ਕਰਮਚਾਰੀਆਂ ਨੂੰ ਬਚਾਉਂਦੇ ਹੋਏ ਇਹ ਕਹਿੰਦੇ ਨਜ਼ਰ ਆਏ ਕੇ ਅੱਜ ਲੇਟ ਹੋ ਗਏ ਹਨ ਉਹ ਵੀ ਧੁੰਦ ਅਤੇ ਠੰਦ ਕਾਰਨ ਨਹੀਂ ਤਾਂ ਪਹਿਲਾਂ ਤੇ ਸਮੇਂ ਸਿਰ ਆ ਜਾਂਦੇ ਹਨ। ਓਥੇ ਹੀ ਐੱਮਐੱਲਏ ਬਟਾਲਾ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਪਹਿਲੇ ਵਾਲੀਆਂ ਆਦਤਾਂ ਹੁਣ ਛੱਡ ਦਿਓ ਨਹੀਂ ਤਾਂ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਆਪਣੀ ਡਿਊਟੀ 'ਚ ਕੋਤਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਅਗਰ ਤਨਖਾਹ ਦਿੰਦੀ ਹੈ ਤਾਂ ਕੰਮ ਵੀ ਸਮੇ ਸਿਰ ਲੈਣਾ ਹੈ ।

Early in the morning MLA of Batala raided the corporation office and was surprised to see dogs instead of officers inside the office


Popular Posts
Just Now