ਜੀਆ ਖਾਨ ਖੁਦਕੁਸ਼ੀ ਮਾਮਲੇ 'ਚ ਸੂਰਜ ਪੰਚੋਲੀ ਨੂੰ ਵੱਡੀ ਰਾਹਤ, CBI ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ
LPTV / Chandigarh
ਮਨੋਰੰਜਨ ਡੈਸਕ: ਮੁੰਬਈ ਦੀ ਇੱਕ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਦਾਲਤ ਨੇ ਅੱਜ ਜੀਆ ਖਾਨ ਆਤਮ ਹੱਤਿਆ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਜੀਆ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ੀ ਅਭਿਨੇਤਾ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਗਿਆ ਹੈ। ਜਸਟਿਸ ਏਐੱਸ ਸੱਯਦ ਦੀ ਅਦਾਲਤ ਨੇ ਇਸ ਮਸ਼ਹੂਰ ਮਾਮਲੇ 'ਚ ਆਪਣਾ ਫੈਸਲਾ ਸੁਣਾਇਆ ਹੈ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਦਾਲਤ ਨੇ ਕਿਹਾ ਕਿ ਸੂਰਜ ਪੰਚੋਲੀ ਵਿਰੁੱਧ ਸਬੂਤ ਨਹੀਂ ਮਿਲੇ ਹਨ, ਇਸ ਲਈ ਉਸ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਸੂਰਜ ਪੰਚੋਲੀ ਨੂੰ ਸੀਬੀਆਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।
A big relief to Suraj Pancholi in the Jia Khan suicide case the CBI court acquitted him due to lack of evidence