ਆਂਗਣਵਾੜੀ ਵਰਕਰਾਂ ਨੇ ਸੰਗਰੂਰ 'ਚ ਦਿੱਤਾ ਧਰਨਾ, ਸੂਬਾ ਸਰਕਾਰ ਨੂੰ ਦਿੱਤੀ ਚਿਤਾਵਨੀ
LPTV / Chandigarh
ਸੰਗਰੂਰ: ਧਰਨਾ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਸਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਾਅਦੇ ਕਿਤੇ ਨਾ ਕਿਤੇ ਝੂਠੇ ਸਾਬਤ ਨਜ਼ਰ ਆ ਰਹੇ ਨੇ । ਰੋਜ਼ਾਨਾ ਮੰਗਾਂ ਨੂੰ ਲੈ ਪੰਜਾਬ 'ਚ ਧਰਨੇ ਜਾਰੀ ਹਨ। ਅਜਿਹਾ ਇਕ ਮਾਮਲਾ ਜਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਆਂਗਣਵਾੜੀ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪੰਜਾਬ ਵਿੱਚ ਮੰਗਾਂ ਨੂੰ ਲੈ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਅੱਜ ਜਿਲ੍ਹਾ ਸੰਗਰੂਰ ਵਿਖੇ ਆਂਗਣਵਾੜੀ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਉਕਤ ਆਂਗਣਵਾੜੀ ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਕੇਂਦਰ ਸਰਕਾਰ ਨੇ ਗੁਜਰਾਤ ਅਤੇ ਕਰਨਾਟਕ ਵਿੱਚ ਗਰੈਚੂਟੀ ਲਾਗੂ ਕੀਤੀ ਹੈ, ਜਿਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਵੀ ਜਗਾਉਣਾ ਚਾਹੁੰਦੀ ਹੈ ਕਿ ਉਹ ਆਂਗਣਵਾੜੀ ਵਰਕਰਾਂ ਦੀ ਗਰੈਚੁਟੀ ਵਿੱਚ ਵੀ ਵਾਧਾ ਕਰੇ, ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਮਾਣ ਭੱਤੇ ਦੀ ਪੂਰਤੀ ਨਹੀਂ ਹੋ ਰਹੀ, ਉਹ ਵੀ ਸਾਨੂੰ ਸਮੇਂ ਸਿਰ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਂਗਣਵਾੜੀ 'ਚ ਉਨ੍ਹਾਂ ਦਾ ਕਾਫੀ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬੱਚਿਆਂ ਨੂੰ ਖਾਣ ਪੀਣ 'ਚ ਦਿੱਕਤ ਆ ਰਹੀ ਹੈ।
Anganwadi workers protested in Sangrur and warned the state government