ਅਮਰੀਕਾ ਦੇ ਮੋਂਟਾਨਾ ਨੇ ਟਿਕਟਾਕ 'ਤੇ ਲਾਇਆ ਪੂਰੀ ਤਰ੍ਹਾਂ ਬੈਨ, ਜਾਣੋ ਕਾਰਨ
LPTV / Chandigarh
ਵਿਦੇਸ਼ ਡੈਸਕ : ਅਮਰੀਕਾ ਦੇ ਮੋਂਟਾਨਾ ਨੇ ਟਿਕਟਾਕ 'ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ। ਟਿਕਟਾਕ 'ਤੇ ਪੂਰੀ ਤਰ੍ਹਾਂ ਬੈਨ ਲਗਾਉਣ ਵਾਲਾ ਇਹ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ। ਮੋਂਟਾਨਾ ਦੁਆਰਾ ਲਗਾਏ ਗਏ ਇਸ ਬੈਨ 'ਤੇ ਟਿਕਟਾਕ ਨੇ ਕਿਹਾ ਹੈ ਕਿ ਇਹ ਕਦਮ ਲੋਕਾਂ ਦੇ ਅਧਕਾਰਾਂ ਦਾ ਉਲੰਘਣ ਕਰਦਾ ਹੈ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਮੋਂਟਾਨਾ ਦੇ ਗਵਰਨਰ ਗ੍ਰੇਗ ਜਿਆਨਫੋਰਟ ਨੇ ਬੁੱਧਵਾਰ ਨੂੰ ਚੀਨ ਦੀ ਮਲਕੀਅਤ ਵਾਲੇ ਟਿਕਟਾਕ 'ਤੇ ਚੀਨ ਦੁਆਰਾ ਕਥਿਤ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਲੋਕਾਂ ਨੂੰ ਬਚਾਉਣ ਲਈ ਸੂਬੇ 'ਚ ਇਸਦੇ ਇਸਤੇਮਾਲ ਅਤੇ ਸੰਚਾਲਨ 'ਤੇ ਬੈਨ ਲਗਾਉਣ ਵਾਲੇ ਕਾਨੂੰਨ 'ਤੇ ਦਸਤਖਤ ਕੀਤੇ ਹਨ ਜਿਸਤੋਂ ਬਾਅਦ ਇਹ ਪ੍ਰਸਿੱਧ ਸ਼ਾਰਟ ਵੀਡੀਓ ਐਪ ਟਿਕਟਾਕ 'ਤੇ ਬੈਨ ਲਗਾਉਣ ਵਾਲਾ ਪਹਿਲਾ ਅਮਰੀਕੀ ਸੂਬਾ ਬਣ ਗਿਆ ਹੈ। ਇਸ ਸੰਬੰਧ 'ਚ ਗੂਗਲ ਅਤੇ ਐਪਲ ਨੂੰ ਵੀ ਅਲਰਟ ਕੀਤਾ ਗਿਆ ਹੈ ਕਿ ਮੋਂਟਾਨਾ ਦੇ ਅੰਦਰ ਦੋਵਾਂ ਕੰਪਨੀਆਂ ਦੇ ਐਪ ਸਟੋਰ 'ਤੇ ਟਿਕਟਾਕ ਨਜ਼ਰ ਨਹੀਂ ਆਉਣਾ ਚਾਹੀਦਾ, ਹਾਲਾਂਕਿ ਟਿਕਟਾਕ ਦੇ ਇਸਤੇਮਾਲ 'ਤੇ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ ਪਰ ਜੇਕਰ ਕਿਸੇ ਐਪ ਸਟੋਰ 'ਤੇ ਟਿਕਟਾਕ ਪਾਇਆ ਜਾਂਦਾ ਹੈ ਤਾਂ ਪ੍ਰਤੀ ਦਿਨ 10,000 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ।
Americas Montana banned Tiktok completely know the reason