ਅਮਰੀਕਾ ਗਈ ਪਤਨੀ ਤੋਂ ਦੁਖੀ ਨੌਜਵਾਨ ਦੇ ਖ਼ੁਦ+ਕੁਸ਼ੀ, ਜਾਣੋ ਪੂਰਾ ਮਾਮਲਾ
LPTV / Chandigarh
ਸਟੇਟ ਡੈਸਕ: ਬੀਤੇ ਦਿਨ ਸੁਲਤਾਨਪੁਰ ਲੋਧੀ ਸ਼ਹਿਰ ਦੀ ਪੁੱਡਾ ਕਲੋਨੀ ਅਰਬਨ ਅਸਟੇਟ ਦੀ ਕੋਠੀ ਦੇ ਅੰਦਰੋਂ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਸੀ। ਜਿਸ ਦੇ ਕਤਲ ਦਾ ਸ਼ੱਕ ਔਰਤ ਜਸਵੀਰ ਕੌਰ ਦੇ ਜਵਾਈ ਬਲਵਿੰਦਰ ਸਿੰਘ 'ਤੇ ਹੀ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਔਰਤ ਦੇ ਕਤਲ ਤੋਂ ਪਹਿਲਾਂ ਇੱਕ ਵੀਡੀਓ ਪੁਲਿਸ ਕੋਲ ਪਹੁੰਚ ਜਾਂਦੀ ਹੈ। ਜਿਸ ਵਿੱਚ ਮ੍ਰਿਤਕ ਔਰਤ ਦੇ ਜਵਾਈ ਨੇ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਜਿਸ ਕਾਰਨ ਜਦੋਂ ਪੁਲਿਸ ਵੱਲੋਂ ਨੌਜਵਾਨਾਂ ਦੀ ਲੋਕੇਸ਼ਨ ਟਰੇਸ ਕੀਤੀ ਗਈ। ਫਿਰ ਉਹ ਟਿਕਾਣਾ ਔਰਤ ਦੇ ਘਰ ਦਾ ਦੱਸਿਆ ਜਾਂਦਾ ਹੈ। ਜਿੱਥੋਂ ਔਰਤ ਦੀ ਲਾਸ਼ ਬਰਾਮਦ ਹੋਈ ਅਤੇ ਉਸ ਦਾ ਜਵਾਈ ਵੀ ਨਹੀਂ ਮਿਲਿਆ। ਪੁਲਿਸ ਵੱਲੋਂ ਉਸ ਦੇ ਜਵਾਈ ਨੂੰ ਲੱਭਣ ਲਈ ਹਰ ਪਾਸਿਓਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਸ ਦੇ ਠਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਕਤਲ ਕੇਸ ਸਬੰਧੀ ਪੁਲੀਸ ਵੱਲੋਂ ਮੁਲਜ਼ਮ ਜਵਾਈ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਦੂਜੇ ਪਾਸੇ ਅੱਜ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਪੂਰਥਲਾ ਦੇ ਪਿੰਡ ਮੁਠੱਡਾ ਕੋਲ ਸੜਕ ਕਿਨਾਰੇ ਇੱਕ ਨੌਜਵਾਨ ਉਲਟੀਆਂ ਕਰ ਰਿਹਾ ਹੈ। ਜਿੱਥੇ ਉਸ ਨੂੰ ਪੁਲਿਸ ਨੇ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ, ਜਿਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਮੌਤ ਤੋਂ ਪਹਿਲਾਂ ਵਾਇਰਲ ਵੀਡੀਓ 'ਚ ਨੌਜਵਾਨ ਨੇ ਆਪਣੀ ਪਤਨੀ ਤੋਂ ਤੰਗ ਆ ਜਾਣ ਦੀ ਗੱਲ ਕਹੀ ਸੀ।
Know the full case of the suicide of a young man who was saddened by his wife who went to America