ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ, ਪੀੜਤਾਂ ਨਾਲ ਵੀ ਕਰਨਗੇ ਮੁਲਾਕਾਤ
LPTV / Chandigarh
ਨੈਸ਼ਨਲ ਡੈਸਕ: ਮਣੀਪੁਰ 3 ਮਈ ਤੋਂ ਹਿੰਸਾ ਦੀ ਅੱਗ ਵਿਚ ਸੜ ਰਿਹਾ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਤਿੰਨ ਦਿਨਾਂ ਦੌਰੇ 'ਤੇ ਮਣੀਪੁਰ ਪਹੁੰਚ ਰਹੇ ਹਨ। ਅਮਿਤ ਸ਼ਾਹ 1 ਜੂਨ ਤੱਕ ਮਣੀਪੁਰ 'ਚ ਰਹਿਣਗੇ। ਗ੍ਰਹਿ ਮੰਤਰੀ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਪੀੜਤਾਂ ਨਾਲ ਵੀ ਮੁਲਾਕਾਤ ਕਰਨਗੇ। ਸਾਰਿਆਂ ਨੂੰ ਉਮੀਦ ਹੈ ਕਿ ਸ਼ਾਹ ਦੇ ਦੌਰੇ ਨਾਲ ਜਾਤੀ ਸੰਕਟ ਹੱਲ ਹੋ ਸਕਦਾ ਹੈ। ਅਮਿਤ ਸ਼ਾਹ ਕੁਕੀ ਅਤੇ ਮੀਤੀ ਭਾਈਚਾਰਿਆਂ ਦੇ ਸੰਗਠਨਾਂ ਨਾਲ ਵੀ ਮੁਲਾਕਾਤ ਕਰਨਗੇ।
ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਐਨ.ਬੀਰੇਨ ਸਿੰਘ ਨੇ 40 ਅੱਤਵਾਦੀਆਂ ਦੇ ਖਾਤਮੇ ਦਾ ਦਾਅਵਾ ਕੀਤਾ ਹੈ। ਐਨ. ਬੀਰੇਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਸੂਬੇ 'ਚ ਸ਼ਾਂਤੀ ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਤੋਂ ਬਾਅਦ ਘਰਾਂ ਨੂੰ ਅੱਗ ਲਗਾਉਣ ਅਤੇ ਲੋਕਾਂ 'ਤੇ ਗੋਲੀਬਾਰੀ ਕਰਨ 'ਚ ਸ਼ਾਮਲ 40 ਦੇ ਕਰੀਬ ਹਥਿਆਰਬੰਦ ਅੱਤਵਾਦੀ ਮਾਰੇ ਜਾ ਚੁੱਕੇ ਹਨ।
ਦਰਅਸਲ 3 ਮਈ ਨੂੰ ਸੂਬੇ 'ਚ ਕੁੱਕੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਸੀ। ਇਹ ਲੋਕ ਮੀਤੀ ਭਾਈਚਾਰੇ ਨੂੰ ਦਿੱਤੇ ਗਏ ਰੁਤਬੇ ਦਾ ਵਿਰੋਧ ਕਰ ਰਹੇ ਸਨ। ਇਸ ਪ੍ਰਦਰਸ਼ਨ ਦੌਰਾਨ ਹਿੰਸਾ ਸ਼ੁਰੂ ਹੋ ਗਈ। ਇਸ ਤੋਂ ਬਾਅਦ 4 ਮਈ ਨੂੰ ਕੁਕੀ ਅਤੇ ਮੀਤੀ ਭਾਈਚਾਰਾ ਆਪਸ ਵਿੱਚ ਟਕਰਾ ਗਿਆ। ਇਸ ਦੌਰਾਨ ਕਾਫੀ ਹੰਗਾਮਾ ਅਤੇ ਭੰਨਤੋੜ ਵੀ ਹੋਈ। ਜਿਸ ਤੋਂ ਬਾਅਦ ਸੂਬੇ 'ਚ 5 ਮਈ ਤੋਂ ਫੌਜ ਤਾਇਨਾਤ ਕਰ ਦਿੱਤੀ ਗਈ ਸੀ।
Amit Shah will visit Manipur for three days and will also meet the victims