ਖਰੜ 'ਚ AGTF ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 40 ਲੱਖ ਲੁੱਟਣ ਵਾਲੇ ਮੁਲਜ਼ਮ ਹੋਏ ਜ਼.ਖ.ਮੀ
LPTV / Chandigarh
ਸਟੇਟ ਡੈਸਕ: ਫਤਿਹਗੜ੍ਹ ਸਾਹਿਬ 'ਚ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਦੋ ਗੈਂਗਸਟਰਾਂ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਵਿਚਕਾਰ ਦੇਰ ਰਾਤ 1 ਵਜੇ ਦੇ ਕਰੀਬ ਮੁਕਾਬਲਾ ਹੋਇਆ। ਇਹ ਮੁਕਾਬਲਾ ਖਰੜ ਦੇ ਸਰਹਿੰਦ ਰੋਡ 'ਤੇ ਹੋਇਆ। ਮੁਕਾਬਲੇ 'ਚ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ। ਦੋਵਾਂ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੈਂਗਸਟਰ ਹਰਪ੍ਰੀਤ ਸਿੰਘ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਗੁਰਪ੍ਰੀਤ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ। ਹਰਪ੍ਰੀਤ ਦਾ ਐਕਸਰੇ ਕਰਨ ਤੋਂ ਬਾਅਦ ਉਸ ਦਾ ਪਲਾਸਟਰ ਕਰ ਦਿੱਤਾ ਗਿਆ ਹੈ ਅਤੇ ਗੁਰਪ੍ਰੀਤ ਅਜੇ ਵੀ ਐਮਰਜੈਂਸੀ ਵਿੱਚ ਹੈ। ਗੈਂਗਸਟਰਾਂ ਤੋਂ ਲੁੱਟੀ ਗਈ ਨਗਦੀ ਬਰਾਮਦ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਤਿਹਗੜ੍ਹ ਸਾਹਿਬ 'ਚ ਪੈਟਰੋਲ ਪੰਪ ਨੂੰ ਲੁੱਟਣ ਵਾਲੇ ਗੈਂਗਸਟਰ ਕਾਰ 'ਚ ਚੰਡੀਗੜ੍ਹ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਏਜੀਟੀਐਫ ਅਤੇ ਪੁਲੀਸ ਨੇ ਸਾਂਝੀ ਨਾਕਾਬੰਦੀ ਕੀਤੀ। ਜਿਵੇਂ ਹੀ ਕਾਰ ਨਾਕੇ 'ਤੇ ਪਹੁੰਚੀ ਤਾਂ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ 'ਚ ਸਵਾਰ ਗੈਂਗਸਟਰਾਂ ਨੇ ਪੁਲਸ 'ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ ਅਤੇ ਏਜੀਟੀਐਫ ਨੇ ਗ੍ਰਿਫ਼ਤਾਰ ਕਰ ਲਿਆ।
In the encounter between AGTF and gangsters in Kharar the accused who looted 40 lakhs were injured