ਹਥਿਆ.ਰਬੰਦ ਲੁੱਟ ਦੌਰਾਨ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੀ ਮੌ.ਤ
LPTV / Chandigarh
ਵਿਦੇਸ਼ ਡੈਸਕ: ਬੀਤੇ ਐਤਵਾਰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇਕ ਸ਼.ਰਾਬ ਦੀ ਦੁਕਾਨ 'ਤੇ ਲੁੱਟ ਦੀ ਨੀਯਤ ਨੂੰ ਲੈ ਕੇ ਗੋ.ਲੀਬਾਰੀ ਹੋਈ। ਇਸ ਗੋਲੀਬਾਰੀ 'ਚ ਆਪਣੇ ਹੀ ਸ਼.ਰਾਬ ਦੇ ਸਟੋਰ 'ਤੇ ਰਾਤ ਨੂੰ ਕੰਮ ਕਰਦੇ ਭਾਰਤ ਤੋਂ ਹਰਿਆਣਾ ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦੇ 20 ਸਾਲ ਦੀ ਉਮਰ ਦੇ ਨੌਜਵਾਨ ਦੀ ਮੌ.ਤ ਹੋ ਗਈ। ਜਾਣਕਾਰੀ ਮੁਤਾਬਕ 16 ਸਾਲਾ ਹਥਿਆਰਬੰਦ ਡਕੈਤੀ ਦੇ ਸ਼ੱਕੀ ਦੀ ਵੀ ਮੌ.ਤ ਹੋ ਗਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟ.ਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਅਤੇ ਹਥਿਆਰਬੰਦ ਡ.ਕੈਤ ਨੇ ਇਕ-ਦੂਜੇ 'ਤੇ ਗੋਲੀਆਂ ਚਲਾਈਆਂ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਪੁਲਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਸ਼.ਰਾਬ ਸਟੋਰ ਦੇ ਮਾਲਿਕ ਅਤੇ ਇੱਕ 16 ਸਾਲਾ ਸ਼ੱਕੀ ਵਿਅਕਤੀ ਦੀ ਹਥਿਆਰਬੰਦ ਲੁੱਟ ਦੌਰਾਨ ਦੋਵਾਂ ਵਿਚਕਾਰ ਗੋਲੀਬਾਰੀ ਦੇ ਬਾਅਦ ਮੌਤ ਹੋ ਗਈ। ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਦੇ ਕਰੀਬ ਵਾਲਨਟ ਐਵੇਨਿਊ ਅਤੇ ਗਿਡਿੰਗ ਸਟਰੀਟ 'ਤੇ ਈਜ਼ੈੱਡ ਮਾਰਟ ਨਾਮ ਦੇ ਲਿਕਰ ਸਟੋਰ 'ਤੇ ਵਾਪਰੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਮ੍ਰਿਤਕ ਦੀ ਪਛਾਣ ਉਸ ਦੇ ਪਰਿਵਾਰ ਨੇ ਕ੍ਰਿਸ਼ਨ ਸਿੰਘ ਵਜੋਂ ਕੀਤੀ।
A 20 year old Indian origin youth died during an armed robbery