ਓਡੀਸ਼ਾ 'ਚ 2 ਬੱਸਾਂ ਦੀ ਹੋਈ ਭਿਆਨਕ ਟੱ.ਕ.ਰ, 12 ਲੋਕਾਂ ਦੀ ਮੌ.ਤ
LPTV / Chandigarh
ਨੈਸ਼ਨਲ ਡੈਸਕ: ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਦਿਗਪਹਾੰਡੀ ਪੁਲਿਸ ਸੀਮਾ ਅਧੀਨ ਖੇਮੁੰਡੀ ਕਾਲਜ ਨੇੜੇ ਦੇਰ ਰਾਤ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 20 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ 6 ਲੋਕ ਗੰਭੀਰ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਐਮਕੇਸੀਜੀ ਮੈਡੀਕਲ ਕਾਲਜ, ਬਰਹਮਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਓਐਸਆਰਟੀਸੀ ਦੀ ਬੱਸ ਅਤੇ ਇੱਕ ਪ੍ਰਾਈਵੇਟ ਬੱਸ ਦੀ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਵਾਪਰਿਆ। ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਬੱਸ ਵਿੱਚ ਕਈ ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਮੁਸ਼ਕਿਲ ਨਾਲ ਬਾਹਰ ਕੱਢਿਆ ਜਾ ਸਕਿਆ।
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉੜੀਸਾ ਸਰਕਾਰ ਨੇ ਜ਼ਖਮੀਆਂ ਨੂੰ 30,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਵਿੱਚ 6 ਪੁਰਸ਼, 4 ਔਰਤਾਂ ਅਤੇ 2 ਨਾਬਾਲਗ ਸ਼ਾਮਲ ਹਨ।
12 people died in a terrible collision between 2 buses in Odisha