ਬਿਆਸ ਦਰਿਆ ਨੇੜਿਓਂ ਮਿਲੀ ਲਾਪਤਾ ਹੋਈ PRTC ਬੱਸ, ਇਕ ਲਾ.ਸ਼ ਬਰਾਮਦ
LPTV / Chandigarh
ਸਟੇਟ ਡੈਸਕ: ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਮਕਾਨ ਡਿੱਗਣ ਅਤੇ ਹੜ੍ਹ ਆਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਇਸੇ ਕਾਰਨ ਚੰਡੀਗੜ੍ਹ ਤੋਂ ਮਨਾਲੀ ਜਾ ਰਹੀ ਪੀਆਰਟੀਸੀ ਦੀ ਬੱਸ ਚਾਰ ਦਿਨ ਪਹਿਲਾਂ ਲਾਪਤਾ ਹੋ ਗਈ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਦੱਸ ਦੇਈਏ ਕਿ ਪੁਲਿਸ ਨੂੰ ਇਹ ਪੀ.ਆਰ.ਟੀ.ਸੀ ਬੱਸ ਬਿਆਸ ਦਰਿਆ 'ਚ ਡੁੱਬੀ ਮਿਲੀ ਸੀ ਅਤੇ ਇਸ ਦੇ ਨਾਲ ਇਕ ਲਾਸ਼ ਵੀ ਬਰਾਮਦ ਹੋਈ ਸੀ। ਖਦਸ਼ਾ ਹੈ ਕਿ ਇਹ ਲਾਸ਼ ਡਰਾਈਵਰ ਦੀ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਇਹ ਬੱਸ ਚੰਡੀਗੜ੍ਹ ਤੋਂ ਮਨਾਲੀ ਵੱਲ ਜਾ ਰਹੀ ਸੀ। ਕੰਡਕਟਰ ਸਮੇਤ 8 ਸਵਾਰੀਆਂ ਲਾਪਤਾ ਹਨ। ਜਿਨ੍ਹਾਂ ਦੀ ਭਾਲ ਜਾਰੀ ਹੈ।
A dead body was recovered from the missing PRTC bus found near Beas river