ਹੜ੍ਹਾਂ ਦੀ ਮਾਰ ਨੇ ਮਾ.ਰਿਆ ਬਜ਼ੁਰਗ, ਪਹਿਲਾਂ ਇਲਾਜ ਲਈ ਨਹੀਂ ਮਿਲਿਆ ਕਈ ਸਾਧਨ, ਫਿਰ ਸੰਸਕਾਰ ਲਈ ਥਾਂ, ਪੜ੍ਹੋ ਕਿਵੇਂਦੇ ਹੋ ਰਹੇ ਨੇ ਹਾਲਾਤ
LPTV / Chandigarh
ਸਟੇਟ ਡੈਸਕ। ਦਿਨੋਂ-ਦਿਨ ਪੰਦਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਰੋਜ਼ਾਨਾ ਹੜ੍ਹਾਂ ਨਾਲ ਜਿਥੇ ਮਾਲੀ ਨੁਕਸਾਨ ਹੋ ਰਹੇ ਸਨ, ਹੁਣ ਇਸ ਕਾਰਨ ਜਾਨੀ ਨੁਕਸਾਨ ਵੀ ਸ਼ੁਰੂ ਹੋਣੇ ਹੋ ਗਏ ਹਨ। ਲੋਕਾਂ ਨੂੰ ਸਮੇਂ ਸਿਰ ਇਲਾਜ ਦੀ ਵੀ ਸੁਵਿਧਾ ਨਹੀਂ ਮਿਲ ਰਹੀ। ਜਲੰਧਰ ਦੇ ਕਸਬਾ ਲੋਹੀਆਂ ਦੇ ਪਿੰਡ ਗਿੱਦੜਪਿੰਡੀ ‘ਚ ਰਹਿਣ ਵਾਲੇ ਪਰਿਵਾਰ ‘ਤੇ ਹੜ੍ਹ ਨੇ ਤਬਾਹੀ ਮਚਾਈ ਹੈ। ਹੜ੍ਹ ਕਾਰਨ ਪਰਿਵਾਰ ਦੇ ਬਜ਼ੁਰਗ 85 ਸਾਲਾ ਸੋਹਣ ਸਿੰਘ ਬੀਮਾਰ ਹੋ ਗਿਆ। ਉਸਨੂੰ ਇਲਾਜ ਦੀ ਕੋਈ ਸੁਵਿਧਾ ਨਹੀਂ ਮਿਲੀ, ਜਿਸ ਕਾਰਨ ਉਸਦੀ ਮੌਤ ਹੋ ਗਈ।
ਮੌਤ ਤੋਂ ਬਾਅਦ ਵੀ ਪਰਿਵਾਰ ਨੂੰ ਅੰਤਿਮ ਸਸਕਾਰ ਕਰਨ ਲਈ ਪਰੇਸ਼ਾਨ ਹੋਣ ਪਿਆ ਕਿਉਂਕਿ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਸੀ ਤੇ ਜਿਸ ਕਾਰਨ ਮ੍ਰਿਤਕ ਸੋਹਣ ਸਿੰਘ ਦੇ ਪਰਿਵਾਰ ਨੂੰ ਮਜਬੂਰੀ ਵਿੱਚ ਉਸਦਾ ਅੰਤਿਮ ਸਸਕਾਰ ਸੜਕ ਕਿਨਾਰੇ ਕਰਨਾ ਪਿਆ।
ਪੰਜਾਬ ਸਰਕਾਰ ਦੀਆਂ ਸੇਵਾਵਾਂ ਨਾ ਮਿਲਣ ਕਾਰਨ 85 ਸਾਲਾ ਸੋਹਣ ਸਿੰਘ ਦੀ ਮੌਤ ਹੋ ਗਈ। ਸੋਹਨ ਸਿੰਘ ਦੇ ਪੜਪੋਤੇ ਨੇ ਦੱਸਿਆ ਕਿ ਉਸ ਦੇ ਨਾਨਕੇ ਸੋਹਣ ਸਿੰਘ ਦੀ ਮੌਤ ਹੋ ਗਈ ਸੀ। ਹੜ੍ਹ ਕਾਰਨ ਬੀਮਾਰ ਹੋਣ ਕਾਰਨ ਪਰਿਵਾਰਕ ਮੈਂਬਰਾਂ ਦਾ ਬਾਹਰਲੇ ਲੋਕਾਂ ਨਾਲ ਸੰਪਰਕ ਟੁੱਟ ਗਿਆ। ਉਸਨੇ ਦੱਸਿਆ ਕਿ ਪਿੰਡ ਵਿੱਚ ਹੜ੍ਹ ਆਉਣ ਕਾਰਨ ਨਾ ਤਾਂ ਉਨ੍ਹਾਂ ਨੂੰ ਕੋਈ ਐਂਬੂਲੈਂਸ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਉਹ ਆਪਣੇ ਨਾਨੇ ਨੂੰ ਲੈ ਕੇ ਕਿਸੇ ਹਸਪਤਾਲ ਪਹੁੰਚ ਸਕੇ।
The elderly were killed by the flood First they did not get many facilities for treatment Then read the place for the funeral How is the situation?