ਦੋ ਔਰਤਾਂ ਨੂੰ ਸੜਕਾਂ 'ਤੇ ਬਿਨਾਂ ਕੱਪੜਿਆਂ ਦੇ ਘਮਾਇਆ, ਫਿਰ ਖੇਤ 'ਚ ਲਿਜਾ ਕੇ ਭੀੜ ਨੇ ਵਾਰੀ-ਵਾਰੀ ਮਿਟਾਈ ਆਪਣੀ ਹ.ਵ.ਸ, ਖਬਰ ਪੜ੍ਹ ਕੇ ਕੰਬ ਜਾਵੇਗੀ ਰੂ.ਹ
LPTV / Chandigarh
ਨੈਸ਼ਨਲ ਡੈਸਕ: ਮਣੀਪੁਰ 'ਚ ਔਰਤਾਂ ਦੀ ਸੜਕਾਂ 'ਤੇ ਨੰਗਾ ਕਰ ਕੇ ਘੁਮਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਹਾਲਾਂਕਿ ਇਹ ਵੀਡੀਓ ਦੋ ਮਹੀਨੇ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਬੁੱਧਵਾਰ ਨੂੰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਹਾੜੀ ਸੂਬੇ 'ਚ ਇਕ ਵਾਰ ਫਿਰ ਤਣਾਅ ਵਧ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਦੀ ਬਿਨਾਂ ਕੱਪੜਿਆਂ ਦੇ ਸੜਕਾਂ 'ਤੇ ਘਮਾਉਣ ਦੀ ਵੀਡੀਓ ਹਿੰਸਾ ਦੇ ਇਕ ਦਿਨ ਬਾਅਦ 4 ਮਈ ਦੀ ਹੈ। ਘਟਨਾ ਕਾਂਗਪੋਕਪੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।
ਮਾਮਲੇ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਭੀੜ ਦੇ ਸਾਹਮਣੇ 2 ਔਰਤਾਂ ਨੂੰ ਨੰਗਾ ਕਰ ਦਿੱਤਾ ਗਿਆ। ਔਰਤਾਂ ਪੰਜ ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਹਿੰਸਾ ਤੋਂ ਬਾਅਦ ਭੀੜ ਨੇ ਅਗਵਾ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ਭੀੜ ਨੇ ਕਥਿਤ ਤੌਰ 'ਤੇ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਨੂੰ ਮਾਰ ਦਿੱਤਾ ਜਦੋਂ ਉਸ ਦੇ ਭਰਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ।
ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਇਸ ਘਟਨਾ ਦੀ ਆਲੋਚਨਾ ਕਰਦਿਆਂ ਇਸ ਨੂੰ ਮਨੁੱਖਤਾ ਵਿਰੁੱਧ ਅਪਰਾਧ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵੀਡੀਓ ਦਾ ਖੁਦ ਨੋਟਿਸ ਲਿਆ ਹੈ ਅਤੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਹੈ ਅਤੇ ਜੇਕਰ ਪੁਲਿਸ ਅਧਿਕਾਰੀ ਤੁਰੰਤ ਕਾਰਵਾਈ ਕਰਨ 'ਚ ਲਾਪ੍ਰਵਾਹੀ ਕਰਦੇ ਪਾਏ ਗਏ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਂਗਪੋਕਪੀ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਦੀ ਮਿਤੀ 4 ਮਈ ਦੱਸੀ ਗਈ ਹੈ। ਹਾਲਾਂਕਿ, 21 ਜੂਨ ਨੂੰ ਥੌਬਲ ਜ਼ਿਲ੍ਹੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਅਣਪਛਾਤੇ ਵਿਅਕਤੀਆਂ ਖਿਲਾਫ ਅਗਵਾ, ਸਮੂਹਿਕ ਜਬਰ-ਜਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਤਿੰਨਾਂ ਔਰਤਾਂ ਨੂੰ ਸਰੀਰਕ ਤੌਰ 'ਤੇ ਆਪਣੇ ਕੱਪੜੇ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਭੀੜ ਦੇ ਸਾਹਮਣੇ ਨੰਗਾ ਖੜ੍ਹਾ ਕੀਤਾ ਗਿਆ ਸੀ।
ਦੱਸ ਦਈਏ ਕਿ 3 ਮਈ ਨੂੰ ਮਣੀਪੁਰ 'ਚ 'ਕਬਾਇਲੀ ਏਕਤਾ ਮਾਰਚ' ਦੌਰਾਨ ਹਿੰਸਾ ਭੜਕ ਗਈ ਸੀ, ਜੋ ਕਿ ਮੇਤੀ ਭਾਈਚਾਰੇ ਦੇ ਅਨੁਸੂਚਿਤ ਜਨਜਾਤੀ (ਐੱਸਟੀ) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ 'ਚ ਪਹਾੜੀ ਜ਼ਿਲਿਆਂ 'ਚ ਆਯੋਜਿਤ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਘਰਾਂ ਦੀ ਭੰਨਤੋੜ ਕੀਤੀ ਗਈ, ਦੁਕਾਨਾਂ ਲੁੱਟੀਆਂ ਗਈਆਂ ਅਤੇ ਮਨੀਪੁਰ ਦੇ ਕੁਝ ਹਿੱਸਿਆਂ ਵਿੱਚ ਅਸ਼ਾਂਤੀ ਦੇਖੀ ਗਈ।
After seeing two women naked on the streets and then taking them to the field the crowd quenched their thirst after reading the news