ਨੂਹ ਸਮੇਤ ਕਈ ਜ਼ਿਲ੍ਹਿਆਂ ‘ਚ 5 ਅਗਸਤ ਤੱਕ ਬੰਦ ਰਹੇਗਾ ਇੰਟਰਨੈੱਟ, ਹਾਈ ਅਲਰਟ ਜਾਰੀ
LPTV / Chandigarh
ਨੈਸ਼ਨਲ ਡੈਸਕ: ਹਰਿਆਣਾ ਦੇ ਨੂਹ ਵਿਚ ਸੋਮਵਾਰ ਨੂੰ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੈ। ਨੂਹ ਵਿੱਚ ਅੱਜੇ ਵੀ ਕਰਫਿਊ ਜਾਰੀ ਹੈ। ਪਰੇਸ਼ਾਨੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇੰਟਰਨੈੱਟ ਸੇਵਾ 5 ਅਗਸਤ ਤੱਕ ਬੰਦ ਹੈ। ਮਾਮਲੇ ‘ਚ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ।
ਗੌਰਤਲਬ ਹੈ ਕਿ 31 ਜੁਲਾਈ ਸੋਮਵਾਰ ਨੂੰ ਸੰਗਠਨਾਂ ਵੱਲੋਂ ਨੂਹ ‘ਚ ਕੱਢੀ ਗਈ ਜਲਾਭਿਸ਼ੇਕ ਯਾਤਰਾ ‘ਤੇ ਹੋਏ ਹਮਲੇ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਤੋਂ ਦੱਖਣੀ ਹਰਿਆਣਾ ਉਭਰ ਨਹੀਂ ਸਕਿਆ ਹੈ। ਹਾਲਾਂਕਿ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦਰਮਿਆਨ ਦੋ ਦਿਨਾਂ ਤੋਂ ਨੂਹ ‘ਚ ਸ਼ਾਂਤੀ ਬਣੀ ਹੋਈ ਹੈ।
Internet will remain closed till August 5 in many districts including Noah High alert continues