ਮਲੋਟ ਤੋਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
LPTV / Chandigarh
ਵਿਦੇਸ਼ ਡੈਸਕ: ਕੈਨੇਡਾ ਤੋਂ ਬੇਹੱਦ ਹੀ ਭਾਵੁਕ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ।ਜਿੱਥੇ ਇੱਕ ਪੰਜਾਬੀ ਨੌਜਵਾਨ ਮਨਮੀਤ ਸਿੰਘ ਦੀ ਮੌਤ ਹੋ ਗਈ।ਮਨਮੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਨਮੀਤ ਸਿੰਘ ਮਲੋਟ ਪਿੰਡ ਨਾਲ ਸਬੰਧ ਰੱਖਦਾ ਸੀ।ਮਨਮੀਤ ਸਿੰਘ ਦੀ ਮੌਤ ਨਾਲ ਭੈਣ ਦੀ ਹਾਲਤ ਬੇਸੁੱਧ ਹੈ। ਜਾਣਕਾਰੀ ਅਨੁਸਾਰ ਮਨਮੀਤ ਸਿੰਘ ਡੇਢ ਕੁ ਸਾਲ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਗਿਆ ਸੀ। ਵਾਰਸਾਂ ਨੇ ਇਕੱਲੀ ਭੈਣ ਦੇ ਇਕਲੌਤੇ ਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਲਈ ਲੋਕਾਂ ਅਤੇ ਕੈਨੇਡਾ ਰਹਿੰਦੇ ਉਸ ਦੇ ਨਜ਼ਦੀਕੀਆਂ ਨੂੰ ਮਦਦ ਦੀ ਗੁਹਾਰ ਲਾਈ ਹੈ।
The death of the Punjabi youth who went to Canada from Malot the family is crying