ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਨੂ ਮਸਾਣਾ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਕਬੱਡੀ ਜਗਤ ਦਾ ਚਮਕਦਾ ਸਿਤਾਰਾ ਸਦਾ ਲਈ ਹੋਇਆ ਅਲੋਪ

The-dead-body-of-international-k


LPTV / Chandigarh

ਭੋਪਾਲ਼ ਸਿੰਘ, ਬਟਾਲਾ : ਬਟਾਲਾ ਨਜ਼ਦੀਕੀ ਪਿੰਡ ਮਸਾਣਾ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਮੰਨੂ ਮਸਾਣਾ ਦੀ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਹੋ ਰਹੇ ਮੈਚ ਦੌਰਾਨ ਸਿਰ 'ਚ ਸੱਟ ਲੱਗਣ ਦੇ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ। ਇਸ ਮੰਦਭਾਗੀ ਖਬਰ ਤੇ ਜਵਾਨ ਬੇਵਕਤੀ ਮੌਤ ਕਾਰਨ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਅੱਜ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਮ੍ਰਿਤਕ ਦੇਹ ਪਿੰਡ ਪੁੱਜੀ। ਇਸ ਦੌਰਾਨ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮਿਲੀ ਜਾਣਕਾਰੀ ਅਨੁਸਾਰ ਕਬੱਡੀ ਜਗਤ ਨੂੰ ਇਹ ਵੱਡਾ ਘਾਟਾ ਉਦੋਂ ਪਿਆ ਜਦੋਂ ਕਬੱਡੀ ਮੈਚ ਦੌਰਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨੂੰ ਮਸਾਣਾ (ਗੁਰਦਾਸਪੁਰ) ਦੇ ਸਿਰ 'ਚ ਸੱਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਖ਼ਤਰਾਏ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਬੱਡੀ ਕੱਪ ਚੱਲ ਰਿਹਾ ਸੀ ਤੇ ਚੱਲਦੇ ਮੈਚ 'ਚ ਮਨੂੰ ਮਸਾਣਾ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਖਬਰ ਨਾਲ ਪਰਿਵਾਰ ਚ ਗਮ ਦਾ ਮਾਹੌਲ ਹੈ ਜਵਾਨ ਪੁੱਤ ਦੀ ਮੌਤ ਵਿਧਵਾ ਮਾਂ ਦੇ ਦੁੱਖ ਚ ਹੋਰ ਵਾਧਾ ਕਰ ਦਿੱਤਾ ਹੈ

ਬਚਪਨ ਤੋਂ ਹੀ ਕਬੱਡੀ ਖੇਡ ਨਾਲ ਸੀ ਲਗਾਅ
ਓਥੇ ਹੀ ਮੰਨੂ ਮਸਾਣਾਂ ਦੇ ਮਾਮਾ ਅਤੇ ਮਾਸੀ ਦੇ ਬੇਟੇ ਤੇ ਪਿੰਡ ਵਾਸੀਆਂ ਨੇ ਦੱਸਿਆ ਕੇ ਮੰਨੂ ਮਸਾਣਾਂ ਨੂੰ ਬਚਪਨ ਤੋਂ ਹੀ ਕਬੱਡੀ ਖੇਡ ਨਾਲ ਲਗਾਵ ਸੀ।ਹੋਸ਼ ਸੰਭਾਲਦੇ ਹੀ ਉਸਨੇ ਕੱਬਡੀ ਜਗਤ ਆਪਣੇ ਪੈਰ ਥਰੇ ਅਤੇ ਆਪਣੀ ਮਿਹਨਤ ਨਾਲ ਗਰੀਬ ਪਰਿਵਾਰ 'ਚੋ ਉਠ ਕੇ ਕੱਬਡੀ ਜਗਤ 'ਚ ਆਪਣਾ ਨਾਮ ਕਮਾਇਆ । 35 ਸਾਲ ਦੀ ਛੋਟੀ ਉਮਰ ਵਿੱਚ ਹੀ ਵੱਡੀਆਂ ਮੱਲਾਂ ਮਾਰੀਆਂ ।

ਚਾਰ ਮਹੀਨੇ ਪਹਿਲਾਂ ਹੀ ਪਿਤਾ ਦੀ ਹੋਈ ਮੌਤ
ਚਾਰ ਮਹੀਨੇ ਪਹਿਲਾਂ ਹੀ ਪਿਤਾ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ ਤੇ ਆਪਣੇ ਭਰਾ ਨੂੰ ਵਿਦੇਸ਼ ਭੇਜਿਆ ਆਪਣਾ ਘਰਬਾਰ ਬਣਾਇਆ ਆਪਣਾ ਵਿਆਹ ਕਰਵਾਇਆ ਵਿਧਵਾ ਮਾਂ ਦਾ ਸਹਾਰਾ ਬਣਿਆ ਅਤੇ ਇਕ ਸਾਲ ਪਹਿਲਾਂ ਹੀ ਪਰਮਾਤਮਾ ਨੇ ਬੇਟੀ ਦੀ ਦਾਤ ਨਾਲ ਨਿਵਾਜਿਆ।

ਮਿੱਠੇ ਅਤੇ ਠੰਡੇ ਸੁਭਾਅ ਦਾ ਸੀ ਮਾਲਿਕ
ਉਨ੍ਹਾਂ ਕਿ ਮੰਨੂ ਮਸਾਣਾਂ ਬਹੁਤ ਹੀ ਮਿੱਠੇ ਅਤੇ ਠੰਡੇ ਸੁਭਾਅ ਦਾ ਮਾਲਿਕ ਸੀ ਪਿੰਡ ਦੇ ਨੌਜਵਾਨਾਂ ਨੂੰ ਅਤੇ ਬੱਚਿਆਂ ਨੂੰ ਹਮੇਸ਼ਾ ਆਪਣਾ ਸਰੀਰ ਬਣਾਉਣ ਅਤੇ ਚੰਗੀ ਖੁਰਾਕ ਖਾਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ । ਉਨ੍ਹਾਂ ਕਿਹਾ ਕਿ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਨੂੰ ਇਨ੍ਹਾਂ ਵੱਡਾ ਦੁਖ ਸਹਿਣਾ ਪਵੇਗਾ। ਮੰਨੂ ਮਸਾਣਾਂ ਨੇ ਆਪਣੇ ਦਮ ਅਤੇ ਮਿਹਨਤ ਨਾਲ ਇਸ ਖੇਡ ਵਿੱਚ ਆਪਣਾ ਨਾਮ ਕਮਾਇਆ ਸੀ । ਉਸਨੇ ਦੇਸ਼ ਵਿਦੇਸ਼ ਵਿੱਚ ਕੱਬਡੀ ਜਰੀਏ ਆਪਣੇ ਜੌਹਰ ਦਿਖਾਏ ਪਰ ਮੰਨੂ ਦਾ ਇਸ ਤਰ੍ਹਾਂ ਜਹਾਨ ਤੋਂ ਚਲੇ ਜਾਣ ਦਾ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ।

The dead body of international kabaddi player Mannu Masana reached the village The shining star of the kabaddi world disappeared forever


Popular Posts
Just Now