ISRO ਦੇ ਇਮਤਿਹਾਨ 'ਚ ਫਿਲਮੀ ਸਟਾਈਲ 'ਚ ਧੋਖਾਧੜੀ, ਇੰਝ ਫੜਿਆ; ਰੱਦ ਕੀਤੀ ਪ੍ਰੀਖਿਆ
LPTV / Chandigarh
ਨੈਸ਼ਨਲ ਡੈਸਕ: ਭਾਰਤੀ ਪੁਲਾੜ ਖੋਜ ਏਜੰਸੀ ਯਾਨੀ ਇਸਰੋ ਵੱਲੋਂ ਲਈ ਗਈ ਭਰਤੀ ਪ੍ਰੀਖਿਆ ਵਿੱਚ ਦੋ ਨੌਜਵਾਨ ਫਿਲਮੀ ਸਟਾਈਲ ਵਿੱਚ ਧੋਖਾਧੜੀ ਕਰਦੇ ਫੜੇ ਗਏ ਹਨ। ਦੋਵੇਂ ਨੌਜਵਾਨ ਹਰਿਆਣਾ ਦੇ ਵਸਨੀਕ ਹਨ, ਜੋ ਵਿਕਰਮ ਸਾਰਾਭਾਈ ਸਪੇਸ ਏਜੰਸੀ ਵਿੱਚ ਟੈਕਨੀਕਲ ਸਟਾਫ਼ ਦੀ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰ ਰਹੇ ਸਨ। ਇਸ ਤੋਂ ਬਾਅਦ, ਵਿਕਰਮ ਸਾਰਾਭਾਈ ਸਪੇਸ ਸੈਂਟਰ ਨੇ ਸੋਮਵਾਰ ਨੂੰ ਤਕਨੀਕੀ ਸਟਾਫ ਦੀ ਭਰਤੀ ਲਈ ਇੱਕ ਦਿਨ ਪਹਿਲਾਂ ਆਯੋਜਿਤ ਪ੍ਰੀਖਿਆ ਨੂੰ ਰੱਦ ਕਰ ਦਿੱਤਾ। ਗੌਰਤਲਬ ਹੈ ਕਿ ਪ੍ਰੀਖਿਆ ਦੌਰਾਨ ਹਰਿਆਣਾ ਦੇ ਦੋ ਵਿਅਕਤੀਆਂ ਨੂੰ ਨਕਲ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਵਿਕਰਮ ਸਾਰਾਭਾਈ ਸਪੇਸ ਸੈਂਟਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
Film style cheating caught in ISRO exam like this Canceled exam