2 ਸਕੇ ਭਰਾਵਾਂ ਦੇ ਖੁਦ.ਕੁਸ਼ੀ ਮਾਮਲੇ 'ਚ ਮਜੀਠੀਆ ਨੇ ਚੁੱਕੇ ਸਵਾਲ, AAP ਵਿਧਾਇਕ ਰਮਨ ਅਰੋੜਾ ਵੀ ਲਿਆ ਲਪੇਟੇ 'ਚ
LPTV / Chandigarh
ਸਟੇਟ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਢਿੱਲੋਂ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਢਿੱਲੋਂ ਭਰਾਵਾਂ ਨੂੰ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ੀ ਐਸਐਚਓ ਨਵਦੀਪ ਸਿੰਘ ਦੀ ਬਰਖਾਸਤਗੀ ਵਿੱਚ ਦੇਰੀ ਇਸ ਕੇਸ ਵਿੱਚ ਸਰਕਾਰੀ ਸ਼ਹਿ ਵੱਲ ਇਸ਼ਾਰਾ ਕਰਦੀ ਹੈ। ਮਜੀਠੀਆ ਨੇ ਕਿਹਾ ਕਿ ਸਮਾਂ ਰਹਿੰਦੇ ਕਰਵਾਈ ਕੀਤੀ ਗਈ ਹੁੰਦੀ ਤਾਂ ਢਿੱਲੋਂ ਪਰਿਵਾਰ ਉੱਜੜਨ ਤੋਂ ਬਚ ਜਾਂਦਾ। ਇਸ ਸਬੰਧੀ ਅੱਜ ਬਿਕਰਮ ਮਜੀਠੀਆ ਨੇ ਖੁਦਕੁਸ਼ੀ ਕਰਨ ਵਾਲੇ ਢਿੱਲੋਂ ਭਰਾਵਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋ ਸਕੇ ਭਰਾਵਾ ਦੀ ਖੁਦਕੁਸ਼ੀ ਮਾਮਲੇ 'ਚ ਪਰਿਵਾਰ ਨਾਲ ਖੜ੍ਹ ਕੇ ਇਨਸਾਫ ਦੀ ਮੰਗ ਕੀਤੀ ਅਤੇ ਸੂਬਾ ਸਰਕਾਰ 'ਤੇ ਜਲੰਧਰ ਦੇ AAP MLA ਰਮਨ ਅਰੋੜਾ 'ਤੇ ਕਈ ਦੋਸ਼ ਲਾਏ।
AAP MLA Raman Arora was also questioned by Majithia in the suicide case of 2 brothers