ਮੋਰੱਕੋ ਵਿੱਚ ਮਰਨ ਵਾਲਿਆਂ ਦੀ ਗਿਣਤੀ 2100 ਤੋਂ ਪਾਰ, 1404 ਦੀ ਹਾਲਤ ਨਾਜ਼ੁਕ
LPTV / Chandigarh
ਵਿਦੇਸ਼ ਡੈਸਕ: ਮੋਰੱਕੋ ਵਿਚ ਛੇ ਦਹਾਕਿਆਂ 'ਚ ਆਏ ਸਭ ਤੋਂ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 2,122 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ 1,293 ਮੌਤਾਂ ਅਲ ਹਾਉਸ ਸੂਬੇ ਵਿਚ ਹੋਈਆਂ। ਭੂਚਾਲ 'ਚ 2,059 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 1404 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਭੂਚਾਲ ਕਾਰਨ ਇਤਿਹਾਸਕ ਸ਼ਹਿਰ ਮਾਰਾਕੇਸ਼ ਅਤੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਨੁਕਸਾਨ ਹੋਇਆ ਹੈ। ਭੂਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੂਰ-ਦੁਰਾਡੇ ਇਲਾਕਿਆਂ 'ਚ ਬਚਾਅ ਕਾਰਜ ਜਾਰੀ ਹਨ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸਰਕਾਰ ਨੇ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਅੰਦਾਜ਼ਾ ਲਗਾਇਆ ਹੈ ਕਿ ਭੂਚਾਲ ਨਾਲ ਤਿੰਨ ਲੱਖ ਲੋਕ ਪ੍ਰਭਾਵਿਤ ਹੋਣਗੇ।
The number of dead in Morocco exceeded 2100 the condition of 1404 is critical