ਪੰਜਾਬੀ ਸਿੰਗਰ ਸ਼ੁਭ ਦਾ ਮੁੰਬਈ ’ਚ ਵਿਰੋਧ, ਪਾੜੇ ਗਏ ਸ਼ੁਭ ਦੇ ਪੋਸਟਰ
LPTV / Chandigarh
ਪੰਜਾਬ ਡੈਸਕ: ਕੈਨੇਡੀਅਨ ਰੈਪਰ ਸਿੰਗਰ ਸ਼ੁਭ ਉਰਫ ਸ਼ੁਬਨੀਤ ਸਿੰਘ ਦਾ ਸ਼ੋਅ ਕੋਰਡੇਲੀਆ ਕਰੂਜ਼ ‘ਤੇ ਆਯੋਜਿਤ ਕੀਤਾ ਗਿਆ ਹੈ ਤੇ ਇਸ ਸ਼ੋਅ ਦੌਰਾਨ ਲਗਾਏ ਗਏ ਪੋਸਟਰ ਵੀ ਪਾੜ ਦਿੱਤੇ ਗਏ। ਗਾਇਕ 'ਤੇ ਇਲਜ਼ਾਮ ਲਗਾਏ ਗਏ ਹਨ ਕਿ ਸ਼ੁੱਭ ਸ਼ੋਸ਼ਲ ਮੀਡੀਆ ਰਾਹੀਂ ਖਾਲਿਸਤਾਨ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ। ਹਾਲ ਹੀ ‘ਚ ਸ਼ੁਭ ਨੇ ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਗੜਿਆ ਨਕਸ਼ਾ ਪੋਸਟ ਕੀਤਾ ਸੀ ਅਤੇ ਹੁਣ ਮੁੰਬਈ ਵਿਚ ਉਸ ਦੇ ਲਈ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਉਸ ਦਾ ਇਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਭਾਜਪਾ ਨਾਲ ਜੁੜੇ ਕਾਰਕੁਨਾਂ ਨੇ ਗਾਇਕ ਸ਼ੁਭਨੀਤ ਸਿੰਘ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਉਸ ਦੇ ਸਾਰੇ ਸ਼ੋਅ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਭਾਜਪਾ ਦੇ ਮੁੰਬਈ ਵਫਦ ਨੇ ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਦੀ ਅਗਵਾਈ ‘ਚ ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਸਤਿਆਨਾਰਾਇਣ ਚੌਧਰੀ ਨੂੰ ਮੰਗ ਪੱਤਰ ਸੌਂਪਿਆ।
Punjabi singer Shubhs poster torn down in Mumbai