ਇਜ਼ਰਾਈਲ-ਹਮਸ ਜੰ-ਗ ਬਾਰੇ ਵਿਵਾਦਤ ਬਿਆਨ ਦੇਣ ਵਾਲੀ NDP ਐਮਪੀਪੀ ਜਾਮਾ ਨੂੰ ਪਾਰਟੀ ਨੇ ਕਾਕਸ 'ਚੋਂ ਕੱਢਿਆ, ਜਾਣੋ ਪੂਰਾ ਮਾਮਲਾ
LPTV / Chandigarh
ਵਿਦੇਸ਼ ਡੈਸਕ: ਇਜ਼ਰਾਈਲ-ਹਮਸ ਜੰਗ ਬਾਰੇ ਵਿਵਾਦਗ੍ਰਸਤ ਸੋਸ਼ਲ ਮੀਡੀਆ ਪੋਸਟ ਪਾਉਣ ਵਾਲੀ ਐਮਪੀਪੀ ਸਾਰਾਹ ਜਾਮਾ ਨੂੰ ਐਨਡੀਪੀ ਕਾਕਸ ਵਿੱਚੋਂ ਕੱਢ ਦਿੱਤਾ ਗਿਆ ਹੈ। ਇਹ ਐਲਾਨ ਓਨਟਾਰੀਓ ਦੀ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਵੱਲੋਂ ਕੀਤਾ ਗਿਆ।
ਸਟਾਈਲਜ਼ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਜਾਮਾ ਨੂੰ ਐਨਡੀਪੀ ਕਾਕਸ ਵਿੱਚੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ। ਸਟਾਈਲਜ਼ ਨੇ ਲਿਖਿਆ ਕਿ ਸਾਡੇ ਕਾਕਸ ਵਿੱਚ ਵੱਖ ਵੱਖ ਨਜ਼ਰੀਏ ਲਈ ਥਾਂ ਜ਼ਰੂਰ ਹੈ ਪਰ ਇਹ ਵਿਸ਼ਵਾਸ ਤੇ ਟੀਮ ਵਜੋਂ ਰਲ ਕੇ ਕੰਮ ਕਰਨ ਦੇ ਮੌਲਿਕ ਸਿਧਾਂਤਾਂ ਉੱਤੇ ਆਧਾਰਤ ਹੈ। ਉਨ੍ਹਾਂ ਆਖਿਆ ਕਿ ਜਾਮਾ ਨੂੰ ਐਨਡੀਪੀ ਕਾਕਸ ਵਿੱਚ ਰੱਖਣ ਲਈ ਦੋਵਾਂ ਦਰਮਿਆਨ ਸਹਿਮਤੀ ਬਣੀ ਸੀ ਤੇ ਇਹ ਵੀ ਤੈਅ ਹੋਇਆ ਸੀ ਕਿ ਬਿਨਾਂ ਕਿਸੇ ਸਰਪ੍ਰਾਈਜ਼ ਦੇ ਰਲ ਕੇ ਕੰਮ ਕੀਤਾ ਜਾਵੇਗਾ। ਸਾਡੇ ਕਾਕਸ ਤੇ ਸਟਾਫ ਵੱਲੋਂ ਔਖੇ ਵੇਲਿਆਂ ਵਿੱਚ ਉਸ ਦਾ ਪੂਰਾ ਸਮਰਥਨ ਕਰਨ ਦੀ ਕੋਸਿ਼ਸ਼ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਜਾਮਾ, ਜੋ ਕਿ ਹੈਮਿਲਟਨ ਸੈਂਟਰ” ਐਮਪੀਪੀ ਹੈ, ਨੇ ਹਮਸ ਵੱਲੋਂ ਕੀਤੇ ਗਏ ਹਮਲੇ ਦਾ ਜ਼ਿਕਰ ਨਾ ਕਰਦਿਆਂ ਓਨਟਾਰੀਓ ਐਨਡੀਪੀ ਦੇ ਲੈਟਰਹੈੱਡ ਉੱਤੇ ਦੋ ਪੈਰ੍ਹਿਆਂ ਦਾ ਬਿਆਨ ਪੋਸਟ ਕਰ ਦਿੱਤਾ। ਇਸ ਬਿਆਨ ਵਿੱਚ ਇਜ਼ਰਾਈਲ ਦੇ ਕਬਜੇ ਤਹਿਤ ਫਲਸਤੀਨੀਆਂ ਦੇ ਦਹਾਕੇ ਤੋਂ ਚੱਲੇ ਆ ਰਹੇ ਸੰਘਰਸ਼ ਦੀ ਗੱਲ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ।ਜਾਮਾ ਨੇ ਇਸ ਨੂੰ ਰੰਗਭੇਦ ਵਾਲਾ ਵਿਵਹਾਰ ਵੀ ਕਰਾਰ ਦਿੱਤਾ। ਜਾਮਾ ਦੀ ਸੋਸ਼ਲ ਮੀਡੀਆ ਪੋਸਟ ਵਿੱਚ ਹੈਸ਼ਟੈਗ “ਫਰੀ ਫਲਸਤੀਨ” ਦਾ ਨਾਅਰਾ ਵੀ ਲਾਇਆ ਗਿਆ।
ਬਾਅਦ ਵਿੱਚ ਉਸ ਨੇ ਆਨਲਾਈਨ ਪੋਸਟ ਪਾ ਕੇ ਮੁਆਫੀ ਵੀ ਮੰਗੀ ਪਰ ਆਪਣੇ ਅਸਲ ਬਿਆਨ ਨੂੰ ਵਾਪਿਸ ਨਹੀਂ ਲਿਆ। ਜਾਮਾ ਦੀਆਂ ਟਿੱਪਣੀਆਂ ਉੱਤੇ ਪ੍ਰਤੀਕਿਰਿਆ ਕਰਦਿਆਂ ਸਟਾਈਲਜ਼ ਨੇ ਆਖਿਆ ਕਿ ਐਮਪੀਪੀ ਦੇ ਇਸ ਸੁਨੇਹੇ ਨੂੰ ਕਾਕਸ ਵੱਲੋਂ ਮਨਜੂ਼ਰ ਨਹੀਂ ਕੀਤਾ ਗਿਆ ਤੇ ਉਸ ਨੂੰ ਇਹ ਬਿਆਨ ਵਾਪਿਸ ਲੈਣ ਲਈ ਵੀ ਆਖਿਆ ਗਿਆ।
NDP MPP Jama who made a controversial statement about the Israel Hamas war was expelled from the caucus by the party Know the full story