ਆਦਿ ਕੈਲਾਸ਼ ਦੇ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ ਸ਼ਰਧਾਲੂ, ਪਿਥੌਰਾਗੜ੍ਹ ਦੀ ਕਾਲੀ ਨਦੀ 'ਚ ਡਿੱ+ਗੀ ਕਾਰ ; 6 ਜਣਿਆ ਦੀ ਮੌ+ਤ
LPTV / Chandigarh
ਨੈਸ਼ਨਲ ਡੈਸਕ: ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਧਾਰਚੂਲਾ-ਲਿਪੁਲੇਖ ਰੋਡ 'ਤੇ ਲਖਨਪੁਰ ਨੇੜੇ ਪਾਂਗਲਾ ਵਿਖੇ ਇਕ ਟੈਕਸੀ ਕਾਲੀ ਨਦੀ 'ਚ ਡਿੱਗ ਗਈ। ਇਸ ਹਾਦਸੇ ਵਿੱਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ। ਪਿਥੌਰਾਗੜ੍ਹ ਦੇ ਐਸਪੀ ਲੋਕੇਸ਼ਵਰ ਸਿੰਘ ਨੇ ਦੱਸਿਆ ਕਿ ਹਾਦਸਾ ਦੇਰ ਸ਼ਾਮ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਆਦਿ ਕੈਲਾਸ਼ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਉਨ੍ਹਾਂ ਕਿਹਾ ਕਿ ਹਨੇਰਾ ਅਤੇ ਮਾੜੇ ਹਾਲਾਤਾਂ ਕਾਰਨ ਅਜੇ ਤੱਕ ਲਾਸ਼ਾਂ ਦੀ ਬਰਾਮਦਗੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਪੁਲਿਸ ਸੁਪਰਡੈਂਟ ਦਾ ਕਹਿਣਾ ਹੈ ਕਿ ਅੱਜ ਸਵੇਰ ਤੋਂ ਲਾਸ਼ਾਂ ਦੀ ਭਾਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ 'ਚ ਦੋ ਸ਼ਰਧਾਲੂ ਬੈਂਗਲੁਰੂ, ਦੋ ਹੋਰ ਤੇਲੰਗਾਨਾ ਅਤੇ ਦੋ ਵਿਅਕਤੀ ਉੱਤਰਾਖੰਡ ਦੇ ਰਹਿਣ ਵਾਲੇ ਹਨ।
The pilgrims who were returning after visiting Adi Kailash fell into the black river of Pithoragarh 6 Janiyas death