ਅਮਰੀਕਾ ਨੇ ਯੂਕਰੇਨ ਲਈ 150 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦਾ ਕੀਤਾ ਐਲਾਨ
LPTV / Chandigarh
ਵਿਦੇਸ਼ ਡੈਸਕ: ਅਮਰੀਕਾ ਨੇ ਯੂਕਰੇਨ ਲਈ ਨਵੀਂ ਫੌਜੀ ਸਹਾਇਤਾ ਦਾ ਐਲਾਨ ਕੀਤਾ ਹੈ। ਰੂਸ ਦੇ ਨਾਲ ਚੱਲ ਰਹੇ ਯੁੱਧ ਵਿੱਚ ਯੂਕਰੇਨ ਦੀ ਮਦਦ ਕਰਨ ਲਈ 150 ਮਿਲੀਅਨ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਯੂਕਰੇਨ ਨੂੰ ਰੂਸ ਦੇ ਖਿਲਾਫ ਲੜਨ ਅਤੇ ਸਫਲ ਹੋਣ 'ਚ ਮਦਦ ਮਿਲੇਗੀ। ਇਸ 'ਚ ਅਮਰੀਕਾ ਯੂਕਰੇਨ ਨੂੰ ਹਥਿਆਰ ਅਤੇ ਫੌਜੀ ਸਾਜ਼ੋ-ਸਾਮਾਨ ਮੁਹੱਈਆ ਕਰਵਾਏਗਾ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਯੂਕਰੇਨ ਨੂੰ ਹਵਾਈ ਰੱਖਿਆ, ਤੋਪਖਾਨਾ, ਟੈਂਕ ਵਿਰੋਧੀ ਅਤੇ ਹੋਰ ਸਮਰੱਥਾ ਪ੍ਰਦਾਨ ਕਰੇਗੀ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਇਕ ਬਿਆਨ ਦਿੱਤਾ। ਜਿਸ ਵਿੱਚ ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਥਿਆਰਾਂ ਅਤੇ ਉਪਕਰਨਾਂ ਦੇ ਇਸ ਨਵੇਂ ਪੈਕੇਜ ਵਿੱਚ ਹਵਾਈ ਰੱਖਿਆ, ਤੋਪਖਾਨਾ, ਐਂਟੀ ਟੈਂਕ ਅਤੇ ਹੋਰ ਸਮਰੱਥਾਵਾਂ ਸ਼ਾਮਲ ਹੋਣਗੀਆਂ। ਇਹ ਪੈਕੇਜ ਯੂਕਰੇਨ ਨੂੰ ਰੂਸੀ ਹਮਲਾਵਰਾਂ ਦੇ ਖਿਲਾਫ ਆਪਣਾ ਬਚਾਅ ਕਰਨ ਵਿੱਚ ਮਦਦ ਕਰੇਗਾ।
The United States announced 150 million dollars in military aid to Ukraine