ਰਾਜਸਥਾਨ ACB ਨੇ ED ਅਧਿਕਾਰੀ ਨੂੰ ਲਿਆ ਹਿਰਾਸਤ 'ਚ, 15 ਲੱਖ ਦੀ ਰਿਸ਼ਵਤ ਦਾ ਮਾਮਲਾ ਆਇਆ ਸਾਹਮਣੇ
LPTV / Chandigarh
ਨੈਸ਼ਨਲ ਡੈਸਕ : ਹਾਲ ਹੀ 'ਚ ਰਾਜਸਥਾਨ 'ਚ ਈਡੀ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਸੀਐੱਮ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਤੋਂ FERA ਨਾਲ ਜੁੜੇ ਇਕ ਮਾਮਲੇ 'ਚ ਪੁੱਛਗਿੱਛ ਕੀਤੀ ਗਈ ਸੀ। ਹੁਣ ਰਾਜਸਥਾਨ ਏਸੀਬੀ ਨੇ ਈਡੀ ਦੇ ਇਕ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਦੇ ਅਧਿਕਾਰੀ 'ਤੇ ਇਕ ਵਿਚੋਲੇ ਰਾਹੀਂ 15 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।
ਸੂਤਰਾਂ ਮੁਤਾਬਕ ਈਡੀ ਅਧਿਕਾਰੀ ਨਵਲ ਕਿਸ਼ੋਰ ਮੀਨਾ 'ਤੇ ਇਕ ਵਿਚੋਲੇ ਰਾਹੀਂ 15 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ, ਜਿਸ ਤੋਂ ਬਾਅਦ ਰਾਜਸਥਾਨ ਸਰਕਾਰ ਦੀ ਜਾਂਚ ਏਜੰਸੀ ਨੇ ਕੇਂਦਰੀ ਏਜੰਸੀ ਦੇ ਅਧਿਕਾਰੀ ਨੂੰ ਹਿਰਾਸਤ 'ਚ ਲਿਆ ਹੈ।
ਏਸੀਬੀ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਈਡੀ ਅਧਿਕਾਰੀ ਨੂੰ ਫਸਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਸਬੰਧਤ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਫਿਰ ਅਧਿਕਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਏਸੀਬੀ ਇਸ ਮਾਮਲੇ ਵਿਚ ਜਲਦੀ ਹੀ ਅਧਿਕਾਰਤ ਐਲਾਨ ਕਰ ਸਕਦੀ ਹੈ। ਨਵਲ ਕਿਸ਼ੋਰ ਮੀਨਾ ਇਨਫੋਰਸਮੈਂਟ ਡਾਇਰੈਕਟੋਰੇਟ ਵਿੱਚ ਈਓ ਵਜੋਂ ਕੰਮ ਕਰ ਰਿਹਾ ਸੀ। ਨਵਲ ਕਿਸ਼ੋਰ 'ਤੇ ਚਿੱਟ ਫੰਡ ਨਾਲ ਜੁੜੇ ਇਕ ਕੇਸ ਨੂੰ ਬੰਦ ਕਰਨ ਅਤੇ ਜਾਇਦਾਦ ਕੁਰਕ ਨਾ ਕਰਨ ਅਤੇ ਗ੍ਰਿਫਤਾਰੀ ਤੋਂ ਬਚਾਉਣ ਲਈ 15 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਏਸੀਬੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, "ਇਨਫੋਰਸਮੈਂਟ ਅਧਿਕਾਰੀ ਨਵਲ ਕਿਸ਼ੋਰ ਮੀਨਾ ਅਤੇ ਉਸਦੇ ਸਾਥੀ ਬਾਬੂਲਾਲ ਮੀਨਾ ਨੂੰ ਖੈਰਥਲ ਤਿਜਾਰਾ ਜ਼ਿਲ੍ਹੇ ਦੇ ਮੁੰਡਾਵਰ ਵਿੱਚ ਸ਼ਿਕਾਇਤਕਰਤਾ ਤੋਂ 15 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ।"
Rajasthan ACB took the ED officer into custody a case of bribery of 15 lakhs came to light