ਬਿੱਗ ਬੌਸ ਦੇ ਵਿਜੇਤਾ ਐਲਵਿਸ਼ ਯਾਦਵ ਖਿਲਾਫ FIR ਦਰਜ, Rave Party ਦੇ ਰੇਡ 'ਚ ਆਇਆ ਨਾਮ, ਜਾਣੋ ਕੀ ਹੁੰਦੀ ਹੈ ਰੇਵ ਪਾਰਟੀ
LPTV / Chandigarh
ਨੈਸ਼ਨਲ ਡੈਸਕ: ਬਿਗ ਬੌਸ ਓਟੀਟੀ 2 ਵਿਨਰ ਐਲਵਿਸ਼ ਯਾਦਵ ਬੁਰੇ ਫਸ ਗਏ ਹਨ।ਦਰਅਸਲ ਨੋਇਡਾ ਪੁਲਿਸ ਨੇ ਸੈਕਟਰ 49 'ਚ ਚੱਲ ਰਹੀ ਇਕ ਰੇਵ ਪਾਰਟੀ 'ਤੇ ਛਾਪਾ ਮਾਰਿਆ, ਜਿੱਥੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਜਦੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਬਿੱਗ ਬੌਸ ਦੇ ਜੇਤੂ ਐਲਵਿਸ਼ ਦਾ ਨਾਂ ਵੀ ਸਾਹਮਣੇ ਆਇਆ। ਨੋਇਡਾ ਪੁਲਿਸ ਨੇ ਅਚਾਨਕ ਚੱਲ ਰਹੀ ਰੇਵ ਪਾਰਟੀ 'ਤੇ ਛਾਪਾ ਮਾਰਿਆ, ਜਿੱਥੇ ਉਨ੍ਹਾਂ ਨੇ ਸੱਪ ਦੇ ਜ਼ਹਿਰ ਸਮੇਤ 5 ਕੋਬਰਾ ਬਰਾਮਦ ਕੀਤੇ। 5 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਐਲਵਿਸ਼ ਖਿਲਾਫ ਵੀ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਕ NGO ਨੇ ਸਟਿੰਗ ਆਪ੍ਰੇਸ਼ਨ ਕੀਤਾ ਅਤੇ ਨੋਇਡਾ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ।
ਛਾਪੇਮਾਰੀ ਵਿੱਚ ਕਿਹੜੇ ਸੱਪ ਹੋਏ ਬਰਾਮਦ
ਪੁਲਿਸ ਦੀ ਛਾਪੇਮਾਰੀ ਵਿੱਚ ਸੱਪ ਦਾ ਜ਼ਹਿਰ, ਪੰਜ ਕੋਬਰਾ, ਇੱਕ ਅਜਗਰ, ਦੋ ਟੋਏ ਸੱਪ ਅਤੇ ਇੱਕ ਘੋੜੇ ਦੀ ਪੂਛ ਵਾਲਾ ਸੱਪ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਲਵਿਸ਼ ਯਾਦਵ ਸਮੇਤ 6 ਨਾਮੀ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਲਵੀਸ਼ ਯਾਦਵ ਦੀ ਇਸ ਗੈਂਗ ਨਾਲ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੁੰਦੀ ਹੈ ਰੇਵ ਪਾਰਟੀ
ਦੁਨੀਆ ’ਚ ਰੇਵ ਪਾਰਟੀਆਂ ਦੀ ਦੌਰ ਕਾਫੀ ਤੇਜ਼ੀ ਨਾਲ ਵੱਧਜਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ 80 ਅਤੇ 90 ਦੇ ਦਹਾਕਿਆਂ ’ਚ ਹੀ ਇਨ੍ਹਾਂ ਪਾਰਟੀਆਂ ਦੀ ਸ਼ੁਰੂਆਤ ਹੋ ਗਈ ਸੀ। ਜੇਕਰ ਰੇਵ ਪਾਰਟੀ ਦੀ ਗੱਲ ਕਰੀਏ ਤਾਂ ਇਸਦਾ ਮਤਲਬ ਜੋਸ਼ ਅਤੇ ਮੌਜ ਮਸਤੀ ਨਾਲ ਭਰੀ ਮਹਿਫਲ਼ ਤੋਂ ਹੈ। ਇਨ੍ਹਾਂ ਪਾਰਟੀਆਂ ’ਚ ਧੜੱਲੇ ਨਾਲ ਗ਼ੈਰ-ਕਾਨੂੰਨੀ ਡਰੱਗਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੇਹੱਦ ਗੁੱਪਚੁੱਪ ਤਰੀਕੇ ਨਾਲ ਹੋਣ ਵਾਲੀਆਂ ਇਨ੍ਹਾਂ ਪਾਰਟੀਆਂ ’ਚ ਰਈਸਜ਼ਾਦਿਆਂ ਦਾ ਮਜ਼ਮਾ ਲੱਗਾ ਹੁੰਦਾ ਹੈ। ਇਥੇ ਤੇਜ਼ ਮਿਊਜ਼ਿਕ ਵੱਜਦਾ ਹੈ। ਨਸ਼ੇ ’ਚ ਡੁੱਬੇ ਅਮੀਰਜ਼ਾਦੇ ਪੂਰੀ ਰਾਤ ਨਸ਼ਾ ਕਰਦੇ ਹਨ ਅਤੇ ਨੱਚਦੇ ਹਨ। ਇਨ੍ਹਾਂ ਪਾਰਟੀਆਂ ’ਚ ਜੰਮ ਕੇ ਪੈਸਾ ਵਹਿੰਦਾ ਹੈ। ਨਸ਼ੀਲੇ ਪਦਾਰਥ ਵੇਚਣ ਵਾਲਿਆਂ ਲਈ ਇਹ ਪਾਰਟੀਆਂ ਕਿਸੀ ਲਾਟਰੀ ਤੋਂ ਘੱਟ ਨਹੀਂ ਹੁੰਦੀਆਂ।
FIR lodged against Bigg Boss winner Elvis Yadav in Rave Party raid know the name of Rave Party