ਦੀਵਾਲੀ ਮੌਕੇ ਭਰਿਆ ਦਿੱਲੀ ਸਰਕਾਰ ਦਾ ਖਜ਼ਾਨਾ, ਰਾਜਧਾਨੀ ਦੇ ਲੋਕਾਂ ਨੇ ਪੀਤੀ ਕਰੋੜਾਂ ਰੁਪਏ ਦੀ ਸ਼ਰਾਬ
LPTV / Chandigarh
ਨੈਸ਼ਨਲ ਡੈਸਕ : ਹਰ ਸਾਲ ਦੀਵਾਲੀ ਦੇ ਸੀਜ਼ਨ ਦੌਰਾਨ ਸ਼ਰਾਬ ਦੀ ਵਿਕਰੀ ਵਿੱਚ ਵਾਧਾ ਹੁੰਦਾ ਹੈ। ਇਸ ਸਾਲ ਵੀ ਰਾਜਧਾਨੀ ਦਿੱਲੀ 'ਚ ਲੋਕਾਂ ਨੇ ਵੱਡੇ ਪੱਧਰ 'ਤੇ ਸ਼ਰਾਬ ਖਰੀਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਮ ਦਿਨਾਂ ਦੇ ਮੁਕਾਬਲੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਸ਼ਰਾਬ ਦੀ ਵਿਕਰੀ 'ਚ ਵਾਧਾ ਹੋਇਆ ਹੈ। ਸ਼ਰਾਬ ਦੀ ਬੰਪਰ ਵਿਕਰੀ ਕਾਰਨ ਦੀਵਾਲੀ ਦੇ ਸੀਜ਼ਨ 'ਚ ਦਿੱਲੀ ਸਰਕਾਰ ਨੂੰ ਕੁੱਲ 525.84 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।
ਪੀਟੀਆਈ ਮੁਤਾਬਕ ਦੀਵਾਲੀ ਦੌਰਾਨ ਸ਼ੁੱਕਰਵਾਰ ਅਤੇ ਐਤਵਾਰ ਦਰਮਿਆਨ ਲੋਕਾਂ ਨੇ 121 ਕਰੋੜ ਰੁਪਏ ਦੀਆਂ 64 ਲੱਖ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ। ਇਸ ਦੇ ਨਾਲ ਹੀ ਦੀਵਾਲੀ ਦੇ ਤਿਉਹਾਰ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵਿਕੀਆਂ ਜਿਸ ਤੋਂ ਸਰਕਾਰ ਨੂੰ 234.15 ਕਰੋੜ ਰੁਪਏ ਮਿਲੇ ਹਨ। ਇਸੇ ਤਰ੍ਹਾਂ ਦੀਵਾਲੀ ਤੋਂ ਪਹਿਲਾਂ 17 ਦਿਨਾਂ ਦੇ ਅੰਦਰ ਕੁੱਲ 3 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ, ਜਿਸ ਨਾਲ ਸਰਕਾਰ ਨੂੰ ਕੁੱਲ 525.84 ਕਰੋੜ ਰੁਪਏ ਦਾ ਮਾਲੀਆ ਹੋਇਆ।
On the occasion of Diwali the treasury of the Delhi government was full the people of the capital drank liquor worth crores of rupees