ਰੇਵੰਤ ਰੈਡੀ ਸਹੁੰ ਚੁੱਕ ਸਮਾਗਮ- ਰੇਵੰਤ ਰੈੱਡੀ ਨੇ ਤੇਲੰਗਾਨਾ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ
LPTV / Chandigarh
ਨੈਸ਼ਨਲ ਡੈਸਕ : ਤੇਲੰਗਾਨਾ ਵਿਚ ਅੱਜ ਤੋਂ ਰੇਵੰਤ ਰੈਡੀ ਦੀ ਸਰਕਾਰ ਬਣ ਗਈ ਹੈ। ਰੇਵੰਤ ਰੈਡੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮੁੱਖ ਮੰਤਰੀ ਸਮੇਤ ਕੁੱਲ 12 ਮੰਤਰੀਆਂ ਨੇ ਸਹੁੰ ਚੁੱਕੀ ਹੈ। ਮੱਲੂ ਭੱਟੀ ਵਿਕਰਮਰਕ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ। ਜਦਕਿ ਗੱਦਮ ਪ੍ਰਸਾਦ ਕੁਮਾਰ ਨੂੰ ਸਪੀਕਰ ਬਣਾਇਆ ਗਿਆ ਹੈ। ਸਹੁੰ ਚੁੱਕ ਸਮਾਗਮ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਹਨ। ਰੇਵੰਤ ਰੈਡੀ ਦੀ ਕੈਬਨਿਟ ਵਿੱਚ ਮੰਤਰੀ ਬਣੇ ਨੇਤਾਵਾਂ ਵਿੱਚ ਉੱਤਮ ਕੁਮਾਰ ਰੈੱਡੀ, ਦਾਮੋਦਰ ਰਾਜਾ ਨਰਸਿਮ੍ਹਾ, ਕੋਮਾਤੀਰੇਡੀ ਵੈਂਕਟ ਰੈੱਡੀ, ਦੁੱਲਾ ਸ਼੍ਰੀਧਰ ਬਾਬੂ, ਪੋਂਗੁਲੇਟੀ ਸ਼੍ਰੀਨਿਵਾਸ ਰੈੱਡੀ, ਪੂਨਮ ਪ੍ਰਬਾਕਰ, ਕੋਂਡਾ ਸੁਰੇਖਾ, ਤੁਮਾਲਾ ਨਾਗੇਸ਼ਵਰ ਰਾਓ, ਅੰਨਾਸੂਈਆ ਸਿਥਾਕਾ, ਜੂ ਕ੍ਰਿਸ਼ਨਾ ਰਾਓ ਸ਼ਾਮਲ ਹਨ। ਇਸ ਤੋਂ ਇਲਾਵਾ ਗੱਦਮ ਪ੍ਰਸਾਦ ਕੁਮਾਰ ਸਪੀਕਰ ਬਣੇ ਹਨ। ਦੱਸ ਦੇਈਏ ਕਿ ਤੇਲੰਗਾਨਾ ਦੀ ਸਥਾਪਨਾ ਤੋਂ ਬਾਅਦ ਇੱਥੇ ਪਹਿਲੀ ਵਾਰ ਕਾਂਗਰਸ ਦੀ ਸਰਕਾਰ ਬਣੀ ਹੈ।
Revanth Reddy oath taking ceremony Revanth Reddy took oath for the post of Chief Minister of Telangana