USA - ਇਕ ਹੋਰ ਪੰਜਾਬੀ ਦੀ ਅਮਰੀਕਾ ਵਿੱਚ ਹੋਈ ਸੜਕੀ ਹਾਦਸੇ ਚ ਮੌਤ, ਵਿਧਵਾ ਮਾਂ ਦਾ ਸੀ ਇਕਲੋਤਾ ਪੁੱਤ
raghuvanshi /
ਭੋਪਾਲ਼ ਸਿੰਘ, ਬਟਾਲਾ :3 ਸਾਲ ਪਹਿਲਾਂ ਚੰਗੇ ਭਵਿੱਖ ਲਈ ਗਿਆ ਬਟਾਲਾ ਦੇ ਨੇੜੇ ਪਿੰਡ ਡੁਡੀਪੁਰ ਦੇ ਇਕ ਹੋਰ ਪੰਜਾਬੀ ਦੀ ਅਮਰੀਕਾ ਵਿੱਚ ਹੋਈ ਸੜਕੀ ਹਾਦਸੇ ਚ ਮੌਤ ਹੋ ਗਈ। ਗੁਰਵਿੰਦਰ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ਸੀ ਤੇ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ। ਇੱਕ ਸਾਲ ਪਹਿਲਾਂ ਬਾਪ ਦੀ ਹੋਈ ਮੌਤ ਸੀ । ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿੱਚ ਵਿਧਵਾ ਮਾਂ ਭੈਣ ,ਪਤਨੀ ਅਤੇ 2 ਬੇਟੀਆਂ ਛੱਡ ਗਿਆ। ਮ੍ਰਿਤਕ ਦਾ ਪਿਤਾ ਪੰਜਾਬ ਰੋਡਵੇਜ ਵਿਚੋ ਬਤੌਰ ਡਰਾਈਵਰ ਰਿਟਾਇਰਡ ਹੋਇਆ ਸੀ ਤੇ ਬੇਟੇ ਗੁਰਵਿੰਦਰ ਨੂੰ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਖਤਿਰ ਵਿਦੇਸ਼ੀ ਧਰਤੀ ਅਮਰੀਕਾ ਭੇਜਿਆ ਸੀ। ਪਿੱਛੋਂ ਪਿਤਾ ਦੀ ਮੌਤ ਹੋ ਗਈ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਗੁਰਵਿੰਦਰ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ ਆਪਣੇ ਪਰਿਵਾਰ ਬਾਰੇ ਬਹੁਤ ਕੁਝ ਸੋਚ ਰੱਖਿਆ ਸੀ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਓਥੇ ਹੀ ਮਾਂ ਅਤੇ ਪਤਨੀ ਨੇ ਕਿਹਾ ਕਿ ਰੋਜ਼ਾਨਾ ਹੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਇਸ ਘਟਨਾ ਦੇ ਵਰਤਣ ਤੋਂ ਇਕ ਦਿਨ ਪਹਿਲਾ ਹੀ ਉਸਨੇ ਪਰਿਵਾਰ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕੇ ਗੁਰਵਿੰਦਰ ਦੀ ਦੇਹ ਜਲਦ ਤੋਂ ਜਲਦ ਪਰਿਵਾਰ ਕੋਲ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰਕੇ ਉਸਦੀ ਅੰਤਿਮ ਰਸਮਾਂ ਆਪਣੇ ਹੱਥੀ ਪੁਰੀ ਕਰ ਸਕਣ।
Live punjabi tv