USA NEWS - ਅਮਰੀਕਾ ‘ਚ ਠੰਢ ਨਾਲ ਭਾਰਤੀ ਵਿਦਿਆਰਥੀ ਦੀ ਮੌਤ, ਮਾਪਿਆਂ ਨੇ ਯੂਨੀਵਰਸਿਟੀ ‘ਤੇ ਖੜ੍ਹੇ ਕੀਤੇ ਸਵਾਲ
raghuvanshi /
ਵਿਦੇਸ਼ ਡੈਸਕ : ਅਮਰੀਕਾ ‘ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਲੀਨੋਇਸ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਅਕੁਲ ਧਵਨ ਦੀ ਮੌਤ ਹੋ ਗਈ ਹੈ। ਅਕੁਲ ਦੇ ਮਾਪਿਆਂ ਨੇ ਯੂਨੀਵਰਸਿਟੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਕੁਲ ਐਤਵਾਰ ਨੂੰ ਲਾਪਤਾ ਹੋ ਗਿਆ ਸੀ। ਉਸਦੀ ਲਾਸ਼ ਇਲੀਨੋਇਸ ਦੇ ਚੈਂਪੇਨ ਵਿੱਚ ਯੂਨੀਵਰਸਿਟੀ ਕੈਂਪਸ ਨੇੜੇ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ‘ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਹਾਈਪੋਥਰਮੀਆ ਕਾਰਨ ਮੌਤ ਹੋਣ ਦੀ ਸੰਭਾਵਨਾ ਹੈ। ਦਰਅਸਲ ਅਮਰੀਕਾ ‘ਚ ਇਸ ਸਮੇਂ ਬਰਫੀਲੇ ਤੂਫਾਨ ਕਾਰਨ ਤਬਾਹੀ ਮਚੀ ਹੋਈ ਹੈ। ਕੈਲੀਫੋਰਨੀਆ ਵਿੱਚ ਹੱਡੀਆਂ ਨੂੰ ਠਾਰ ਦੇਣ ਵਾਲੀ ਠੰਢ ਪੈ ਰਹੀ ਹੈ। ਅਕੁਲ ਦੇ ਰੂਮਮੇਟ ਨੇ ਦੱਸਿਆ ਕਿ ਜਦੋਂ ਉਹ ਐਤਵਾਰ ਨੂੰ ਲਾਪਤਾ ਹੋਇਆ ਸੀ ਤਾਂ ਤਾਪਮਾਨ -17 ਡਿਗਰੀ ਸੈਲਸੀਅਸ ਸੀ।
Live punjabi tv