West Bengal-ਕੇਂਦਰ ਤੋਂ ਬਕਾਇਆ ਭੁਗਤਾਨ ਨੂੰ ਲੈ ਕੇ ਮਮਤਾ ਦਾ ਵਿਰੋਧ ਜਾਰੀ, ਕੜਾਕੇ ਦੀ ਠੰਢ ਵਿਚ ਕੱਟੀ ਰਾਤ
raghuvanshi /
ਨੈਸ਼ਨਲ ਡੈਸਕ : ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਪੱਛਮੀ ਬੰਗਾਲ ਵਿੱਚ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਲਈ ਕੇਂਦਰ ਤੋਂ ਬਕਾਏ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਕੜਾਕੇ ਦੀ ਠੰਢ ਵਿੱਚ ਰਾਤ ਭਰ ਜਾਰੀ ਰਿਹਾ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਉਹ ਸਵੇਰ ਦੀ ਸੈਰ ਲਈ ਗਈ। ਤ੍ਰਿਣਮੂਲ ਕਾਂਗਰਸ (TMC) ਸੁਪਰੀਮੋ ਨੇ ਇੱਕ ਦਿਨ ਪਹਿਲਾਂ ਕੋਲਕਾਤਾ ਵਿੱਚ ਬੀਆਰ ਅੰਬੇਡਕਰ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ।
ਰਾਤ ਨੂੰ ਮਮਤਾ ਬੈਨਰਜੀ ਦੇ ਵਿਰੋਧ ਸਥਾਨ ਤੇ ਪਹੁੰਚਣ ਵਾਲਿਆਂ ਚ ਰਾਜ ਮੰਤਰੀ ਫ਼ਰਹਾਦ ਹਕੀਮ ਅਤੇ ਅਰੂਪ ਬਿਸਵਾਸ ਵੀ ਸ਼ਾਮਲ ਸਨ। ਬੈਨਰਜੀ ਨਜ਼ਦੀਕੀ ਰੈੱਡ ਰੋਡ ਤੇ ਸਵੇਰ ਦੀ ਸੈਰ ਲਈ ਗਏ ਅਤੇ ਬਾਅਦ ਵਿੱਚ ਇੱਕ ਬਾਸਕਟਬਾਲ ਮੈਦਾਨ ਦਾ ਦੌਰਾ ਕੀਤਾ।
ਟੀਐੱਮਸੀ ਦੇ ਇੱਕ ਨੇਤਾ ਨੇ ਕਿਹਾ ਖੇਤਰ ਸੰਘਣੀ ਧੁੰਦ ਵਿੱਚ ਘਿਰਿਆ ਹੋਇਆ ਸੀ ਅਤੇ ਮੁੱਖ ਮੰਤਰੀ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਸਵੇਰ ਦੀ ਸੈਰ ਲਈ ਨਿਕਲੇ ਸਨ। ਬਾਸਕਟਬਾਲ ਕੋਰਟ ਤੇ ਕੁਝ ਖਿਡਾਰੀਆਂ ਨੂੰ ਦੇਖ ਕੇ ਉਹ ਰੁਕ ਗਈ ਅਤੇ ਉਨ੍ਹਾਂ ਨਾਲ ਗੱਲ ਕੀਤੀ। ਉਸਨੇ ਖੇਡ ਅਤੇ ਇਸ ਵਿੱਚ ਵਰਤੀ ਗਈ ਗੇਂਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਬੈਨਰਜੀ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਵੱਖ-ਵੱਖ ਭਲਾਈ ਸਕੀਮਾਂ ਲਈ ਹਜ਼ਾਰਾਂ ਕਰੋੜ ਰੁਪਏ ਦੀ ਦੇਣਦਾਰ ਹੈ। ਇਹ ਧਰਨਾ 48 ਘੰਟੇ ਲਗਾਤਾਰ ਜਾਰੀ ਰਹੇਗਾ। ਸੂਬੇ ਦਾ ਬਜਟ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ।
Live punjabi tv