ਅੰਮ੍ਰਿਤਸਰ ਦੇ ਆਰਪੀਓ ਅਭਿਸ਼ੇਕ ਕਰਨਗੇ ਜਲੰਧਰ ਦੇ ਪਾਸਪੋਰਟ ਦਫ਼ਤਰ ਦੀ ਦੇਖ-ਰੇਖ, ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਹੁਕਮ
raghuvanshi /
ਸਟੇਟ ਡੈਸਕ: ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸੀਬੀਆਈ ਵੱਲੋਂ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਏਪੀਓ ਹਰੀਓਮ ਅਤੇ ਸੰਜੇ ਸ੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰਨ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਉਥੇ ਲੰਬਿਤ ਪਈਆਂ ਸਾਰੀਆਂ ਫਾਈਲਾਂ ਦਾ ਵੇਰਵਾ ਮੰਗਿਆ ਗਿਆ ਹੈ। ਅੰਮ੍ਰਿਤਸਰ ਦੇ ਆਰਪੀਓ ਅਭਿਸ਼ੇਕ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।ਨਵੀਂ ਨਿਯੁਕਤੀ ਤੱਕ ਅਭਿਸ਼ੇਕ ਸ਼ਰਮਾ ਜਲੰਧਰ ਦੇ ਸਾਰੇ ਕੰਮਕਾਜ ਦਾ ਚਾਰਜ ਸੰਭਾਲਣਗੇ। ਹਰ ਹਫ਼ਤੇ ਉਹ ਕੁਝ ਦਿਨ ਜਲੰਧਰ ਤੇ ਕੁਝ ਦਿਨ ਅੰਮ੍ਰਿਤਸਰ ਬੈਠਣਗੇ। ਸੀਬੀਆਈ ਨੇ ਖੇਤਰੀ ਪਾਸਪੋਰਟ ਦਫ਼ਤਰ ਦੇ ਨਾਲ-ਨਾਲ ਅਨੂਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਸੀ। ਸੀਬੀਆਈ ਨੇ ਅਨੂਪ ਸਿੰਘ ਦੇ ਘਰ ਛਾਪਾ ਮਾਰ ਕੇ ਦਸਤਾਵੇਜ਼ਾਂ ਨਾਲ ਭਰੇ ਤਿੰਨ ਬੈਗ ਬਰਾਮਦ ਕੀਤੇ, ਜੋ ਲੋਕਾਂ ਦੇ ਪਾਸਪੋਰਟਾਂ ਨਾਲ ਸਬੰਧਤ ਹਨ। ਸੀਬੀਆਈ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
Live punjabi tv