ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

1 ਹਜ਼ਾਰ ਰੁਪਏ ਦੇ ਲੈਣ ਦੇਣ ਪਿੱਛੇ 22 ਸਾਲਾਂ ਨੌਜਵਾਨ ਦਾ ਹੋਇਆ ਕਤਲ

1 ਹਜ਼ਾਰ ਰੁਪਏ ਦੇ ਲੈਣ ਦੇਣ ਪਿੱਛੇ 22 ਸਾਲਾਂ ਨੌਜਵਾਨ ਦਾ ਹੋਇਆ ਕਤਲ


LPTV / Chandigarh

ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਵਿਖੇ ਇਕ ਹਜ਼ਾਰ ਰੁਪਏ ਦੇ ਲੈਣ ਦੇਣ ਪਿੱਛੇ 22 ਸਾਲਾਂ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਿਲ ਮੌਕੇ ਤੋਂ ਫਰਾਰ ਹੋ ਗਿਆ। ਬਿਆਨਾਂ ਦੇ ਅਧਾਰ ‘ਤੇ ਪੁਲਿਸ ਵਲੋਂ 302 ਧਾਰਾ ਤਹਿਤ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਇਕ ਹਜ਼ਾਰ ਰੁਪਏ ਦੇ ਲੈਣ ਦੇਣ ਪਿੱਛੇ ਕਸਬਾ ਘੁਮਾਣ ਵਿਖੇ 22 ਸਾਲਾਂ ਨੌਜਵਾਨ ਅਜੈ ਕੁਮਾਰ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਮੁਤਾਬਿਕ ਅਜੈ ਕੁਮਾਰ ਜੋ ਕੇ ਪਿੰਡ ਵੀਲਾਬੱਜੂ ਦਾ ਰਹਿਣ ਵਾਲਾ ਸੀ ਅਤੇ ਉਸਨੇ ਘੁਮਾਣ ਦੇ ਰਹਿਣ ਵਾਲੇ ਸਾਹਿਲ ਕੋਲੋ ਇਕ ਹਜ਼ਾਰ ਰੁਪਏ ਲੈਣੇ ਸੀ ਅਤੇ ਸਾਹਿਲ ਨੇ ਉਸਨੂੰ ਉਸਦੇ ਰੁਪਏ ਦੇਣ ਲਈ ਘੁਮਾਣ ਬੁਲਾ ਲਿਆ।

ਘੁਮਾਣ ਦੇ ਸਤਿਸੰਗ ਘਰ ਦੇ ਨਜ਼ਦੀਕ ਇਹਨਾਂ ਦਾ ਆਪਸ ਵਿਚ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਅਤੇ ਸਾਹਿਲ ਅਤੇ ਉਸਦੇ ਭਰਾ ਨੇ ਚਾਕੂ ਮਾਰ ਕੇ ਅਜੈ ਦਾ ਕਤਲ ਕਰ ਦਿੱਤਾ। ਘਟਨਾ ਨੂੰ ਦੇਖਦੇ ਹੋਏ ਬਿਆਨਾਂ ਦੇ ਅਧਾਰ ‘ਤੇ ਸਾਹਿਲ ਅਤੇ ਉਸਦੇ ਭਰਾ ਤੇ ਆਈ ਪੀ ਸੀ ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਫਰਾਰ ਕਾਤਿਲਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

A 22 year old youth was murdered after paying 1 thousand rupees


Popular Posts
Just Now