Big Breaking - ਸੰਸਦ ਨੇੜੇ MP ਫਲੈਟਾਂ 'ਚ ਲੱਗੀ ਭਿਆਨਕ ਅੱਗ
New Delhi
Big Breaking : ਸੰਸਦ ਨੇੜੇ MP ਫਲੈਟਾਂ 'ਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ, 18 ਅਕਤੂਬਰ, 2025: ਰਾਜਧਾਨੀ ਦਿੱਲੀ ਦੇ ਹਾਈ-ਸਕਿਓਰਿਟੀ ਜ਼ੋਨ 'ਚ ਸ਼ਨੀਵਾਰ ਦੁਪਹਿਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਸੰਸਦ ਭਵਨ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਸਥਿਤ ਕਾਵੇਰੀ ਅਪਾਰਟਮੈਂਟ 'ਚ ਭਿਆਨਕ ਅੱਗ ਲੱਗ ਗਈ। ਇਸ ਇਮਾਰਤ ਵਿੱਚ ਕਈ ਸੰਸਦ ਮੈਂਬਰਾਂ ਦੇ ਫਲੈਟ ਹਨ। ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ.
ਕਦੋਂ ਅਤੇ ਕਿਵੇਂ ਲੱਗੀ ਅੱਗ?
ਦਿੱਲੀ ਫਾਇਰ ਸਰਵਿਸਿਜ਼ ਮੁਤਾਬਕ, ਅੱਗ ਲੱਗਣ ਦੀ ਸੂਚਨਾ ਦੁਪਹਿਰ 1:22 ਵਜੇ ਮਿਲੀ। ਸੂਚਨਾ ਮਿਲਦਿਆਂ ਹੀ ਤੁਰੰਤ ਫਾਇਰ ਟੈਂਡਰ ਮੌਕੇ 'ਤੇ ਭੇਜ ਦਿੱਤੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ.
ਸੰਸਦ ਮੈਂਬਰ ਦਾ ਦੇਰੀ ਦਾ ਦੋਸ਼
ਇਸ ਦੌਰਾਨ, ਰਾਜ ਸਭਾ ਮੈਂਬਰ ਸਾਕਿਬ ਗੋਖਲੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਦਾ ਗੰਭੀਰ ਦੋਸ਼ ਲਗਾਇਆ ਹੈ।
ਗੋਖਲੇ ਨੇ ਲਿਖਿਆ: "ਅੱਗ ਲੱਗੇ 30 ਮਿੰਟ ਹੋ ਗਏ ਹਨ, ਪਰ ਕੋਈ ਫਾਇਰ ਬ੍ਰਿਗੇਡ ਨਹੀਂ ਪਹੁੰਚੀ। ਅੱਗ ਵਧਦੀ ਜਾ ਰਹੀ ਹੈ। ਵਾਰ-ਵਾਰ ਕਾਲ ਕਰਨ ਦੇ ਬਾਵਜੂਦ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਗਾਇਬ ਹਨ।"
ਹਾਲਾਂਕਿ, ਫਾਇਰ ਵਿਭਾਗ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਗਈ ਸੀ।
ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਇਮਾਰਤ ਤੋਂ ਉੱਠਦੇ ਕਾਲੇ ਧੂੰਏਂ ਦੇ ਗੁਬਾਰ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਬਚਾਅ ਕਾਰਜ ਜਾਰੀ ਹਨ.
Big Breaking Massive Fire Breaks Out In MP Flats Near Parliament