ਉੱਤਰਾਖੰਡ ਵਿੱਚ ਬਦਰੀਨਾਥ ਤੋਂ ਲੌਟ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ,
/ national
Live Punjabi TV /
ਉੱਤਰਾਖੰਡ: India
ਪਾਇਲਟ ਸਮੇਤ 6 ਲੋਕਾਂ ਦੀ ਮੌਤ
ਹੈਲੀਕਾਪਟਰ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਗਈ।
ਉੱਤਰਾਖੰਡ ਵਿੱਚ ਜੋਸ਼ੀਮਠ ਨੇੜੇ ਵੱਡਾ ਹੈਲੀਕਾਪਟਰ ਹਾਦਸਾ ਹੋਇਆ ਹੈ। ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਹੈਲੀਕਾਪਟਰ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਸਮੇਂ ਹੈਲੀਕਾਪਟਰ ਵਿੱਚ ਪਾਇਲਟ ਸਮੇਤ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਯਾਤਰੀ ਸ਼ਾਮਲ ਸਨ। ਇਸ ਹਾਦਸੇ ਵਿੱਚ ਸਾਰੇ 6 ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹੈਲੀਕਾਪਟਰ ਬਦਰੀਨਾਥ ਧਾਮ ਤੋਂ ਉਡਾਣ ਭਰਨ ਤੋਂ ਬਾਅਦ ਵਾਪਸੀ ਦੇ ਸਫ਼ਰ ’ਤੇ ਸੀ। ਇਸੇ ਦੌਰਾਨ ਜੋਸ਼ੀਮਠ ਦੇ ਮਾਰਵਾੜੀ ਇਲਾਕੇ ਨੇੜੇ ਚਾਈ ਪਿੰਡ ਦੀਆਂ ਪਹਾੜੀਆਂ ਕੋਲ ਉਸ ਦਾ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਗਈ। ਬਾਅਦ ਵਿੱਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ।
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਮੌਕੇ ਲਈ ਰਵਾਨਾ ਕੀਤੀ ਗਈ। ਚਮੋਲੀ ਦੇ ਐਡੀਸ਼ਨਲ ਜ਼ਿਲ੍ਹਾ ਮਜਿਸਟ੍ਰੇਟ (ਏਡੀਐਮ) ਵਿਵੇਕ ਪ੍ਰਕਾਸ਼ ਨੇ ਦੱਸਿਆ ਕਿ ਹੈਲੀਕਾਪਟਰ ਦੀ ਤਲਾਸ਼ ਲਈ ਇਲਾਕੇ ਵਿੱਚ ਖੋਜ ਤੇ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ ਸੀ। ਹਾਦਸੇ ਵਿੱਚ ਸਾਰੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
Helicopter Returning From Badrinath Crashes In Uttarakhand