ਮੂਸੇਵਾਲਾ ਕਤਲਕਾਂਡ ‘ਚ 2 ਹੋਰ ਗ੍ਰਿਫ਼ਤਾਰੀਆਂ, ਹਮਲੇ ਲਈ ਹਥਿਆਰ ਸਪਲਾਈ ਕਰਨ ਵਾਲੇ ਬਠਿੰਡਾ ਤੋਂ ਕਾਬੂ
LPTV / Chandigarh
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਹੋਰ ਗ੍ਰਿਫਤਾਰੀਆਂ ਕੀਤੀਆਂ ਹਨ। ਕੇਸ਼ਵ ਤੇ ਚੇਤਨ ਨੂੰ ਬਠਿੰਡਾ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਮੁਤਾਬਕ ਕੇਸ਼ਵ ਨੇ ਮੂਸੇਵਾਲੇ ਤੇ ਹਮਲਾ ਕਰਨ ਵਾਲਿਆਂ ਨੂੰ ਹਥਿਆਰ ਸਪਲਾਈ ਕੀਤੇ ਸਨ। ਹਮਲੇ ਤੋਂ ਪਹਿਲਾਂ ਕੇਸ਼ਵ ਦੇ ਨਾਲ ਇਕ ਹੋਰ ਦੋਸ਼ੀ ਸੰਦੀਪ ਉਰਫ ਕੇਕੜਾ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ।
ਕੇਸ਼ਵ ਗੈਂਗਸਟਰ ਲਾਲੀ ਮੌੜ ਦੇ ਗਰੁੱਪ ਦਾ ਮੈਂਬਰ ਹੈ। ਲਾਲੀ ਮੌੜ ਦੇ ਗੋਲਡੀ ਬਰਾੜ ਨਾਲ ਸਬੰਧ ਹੋਣ ਕਰਕੇ ਸਿੱਧੂ ਕਤਲਕਾਂਡ ਲਈ ਕੇਸ਼ਵ ਨੂੰ ਵੀ ਹੋਰ ਸ਼ੂਟਰਾਂ ਨਾਲ ਸ਼ਾਮਲ ਕੀਤਾ ਗਿਆ ਸੀ। ਗੈਂਗਸਟਰ ਮੌੜ ਆਪਣੇ ਗਰੁੱਪ ਵਿੱਚ ਸਭ ਤੋਂ ਵੱਧ ਭਰੋਸਾ ਕੇਸ਼ਵ ‘ਤੇ ਕਰਦਾ ਹੈ। ਕੇਸ਼ਵ ਨੇ ਲਗਭਗ ਢਾਈ ਸਾਲ ਪਹਿਲਾਂ ਵੀ ਲਾਲੀ ਮੜ ਨਾਲ ਮਿਲ ਕੇ ਲਲਿਤ ਕੁਮਾਰ ਨਾਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਸੂਤਰਾਂ ਨੇ ਦੱਸਿਆ ਕਿ ਸਿੱਧੂ ਦੇ ਕਤਲ ਲਈ ਜਿਹੜਾ ਹਥਿਆਰ ਕੇਸ਼ਵ ਨੇ ਵਰਤੇ ਸਨ ਉਹ ਉਨ੍ਹਾਂ ਦੇ ਗੈਂਗ ਦਾ ਸੀ।
2 more arrests in the Moosewala murder case those who supplied arms for the attack were arrested from Bathinda