ਲੁਧਿਆਣਾ ਵਿੱਚ ਪਾਕਿਸਤਾਨ ਆਈ.ਐੱਸ.ਆਈ. ਲਈ ਜਾਸੂਸੀ ਕਰਦਾ ਦੁਕਾਨਦਾਰ ਗ੍ਰਿਫ਼ਤਾਰ, ਫੌਜੀ-ਸੰਵੇਦਨਸ਼ੀਲ ਖੇਤਰਾਂ ਦੀ ਜਾਣਕਾਰੀ ਭੇਜੀ ਲੁਧਿਆਣਾ ਵਿੱਚ ਭਾਜਪਾ ਆਗੂ ਤੋਂ ਡੇਢ ਲੱਖ ਰੁਪਏ ਦੀ ਲੁੱਟ ਦੀ ਕੋਸ਼ਿਸ਼, ਲੁਟੇਰੇ ਨਾਲ ਭਿੜ ਗਏ ਇਕੱਲੇ St. George’s Convent School ਜਲੰਧਰ ਵਿੱਚ 3 ਮਹੀਨਿਆਂ ਵਿੱਚ ਤੀਜੀ ਚੋਰੀ ਸਕੂਲ ਮੈਨੇਜਮੈਂਟ ਨੇ ਪੁਲਿਸ ਕਾਰਵਾਈ ਤੇ ਚੁੱਕੇ ਸਵਾਲ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 29-08-2026 ਚੰਡੀਗੜ੍ਹ ਗੈਸਟ ਹਾਊਸ ਚ ਨਕਲੀ ਪੀ ਸੀ ਐਸ ਅਫਸਰ ਦਾ ਹਾਈਵੋਲਟੇਜ ਡਰਾਮਾ, ਗੰਨਮੈਨ ਨੂੰ ਕਿਹਾ—ਗੱਡੀ ਤਿਆਰ ਕਰੋ, ਰੇਡ ’ਤੇ ਜਾਣਾ ਅੰਦਰੂਨੀ ਪਾਰਟੀ ਮਾਮਲਿਆਂ ਸਬੰਧੀ ਦਿੱਤੇ ਬਿਆਨਾਂ ਨੂੰ ਲੈ ਕੇ ਭਾਜਪਾ ਪੰਜਾਬ ਵੱਲੋਂ ਤਿੰਨ ਆਗੂਆਂ ਤੋਂ ਸਪੱਸ਼ਟੀਕਰਨ ਮੰਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ ਬਠਿੰਡਾ ਵਿਖੇ 5 ਸਤੰਬਰ ਨੂੰ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਆਗਾਜ਼ ਕਾਂਗਰਸ ਨੇ ਦੋਸ਼ੀ ਸੱਜਣ ਕੁਮਾਰ ਨੂੰ ਆਪਣਾ ਆਦਰਸ਼ ਦੱਸਿਆ, ਹੁਣ ਭਾਜਪਾ ਸੰਸਦ ਮੈਂਬਰ ਉਸਦੇ ਅੰਤਿਮ ਭੋਗ ਵਿੱਚ ਸ਼ਾਮਲ ਹੋਏ: ਬਲਤੇਜ ਪੰਨੂ ਜਲੰਧਰ ਵਿੱਚ ਥਾਰ ਅਤੇ ਵੈਗਨਆਰ ਦੀ ਟੱਕਰ, ਹੰਗਾਮੇ ਦੌਰਾਨ ਗੱਡੀ ਵਿੱਚੋਂ 6 ਲੱਖ ਰੁਪਏ ਗਾਇਬ! ਨੇਪਾਲ-ਤਿੱਬਤ ਸਰਹੱਦ 'ਤੇ ਟੁੱਟਿਆ ਝੀਲ ਦਾ ਕਿਨਾਰਾ, ਵਧਿਆ ਹੜ੍ਹ ਦਾ ਖ਼ਤਰਾ

ਰੰਧਾਵਾ ਨੇ ਡੀਏ ਮਾਮਲੇ ਤੇ ਮਾਨ ਸਰਕਾਰ ਨੂੰ ਘੇਰਿਆ, ਬਕਾਏ ਤੁਰੰਤ ਜਾਰੀ ਕਰਨ ਦੀ ਮੰਗ

Randhawa-attacks-mann-government


Lptv Bureau / Panjab

ਗੱਲਬਾਤ ਕਰਨ ਦੀ ਬਜਾਏ ਸਰਕਾਰ ਵੱਲੋਂ ਡਰਾਉਣ-ਧਮਕਾਉਣ ਵਾਲੀ ਨੀਤੀ ਅਪਣਾਈ ਜਾ ਰਹੀ ਹੈ

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦੀ ਅਦਾਇਗੀ ਲਈ ਖ਼ਜ਼ਾਨਾ ਖਾਲੀ ਕਿਉਂ ਦੱਸਿਆ ਜਾ ਰਿਹਾ ਹੈ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀਏ) ਦੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਹੱਕਾਂ ਦੀ ਮੰਗ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਬਜਾਏ ਸਰਕਾਰ ਵੱਲੋਂ ਡਰਾਉਣ-ਧਮਕਾਉਣ ਵਾਲੀ ਨੀਤੀ ਅਪਣਾਈ ਜਾ ਰਹੀ ਹੈ। 

ਰੰਧਾਵਾ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਡੀਏ ਰੋਕਿਆ ਜਾਣਾ ਮੰਦਭਾਗਾ ਹੈ। ਉਨ੍ਹਾਂ ਮੁਤਾਬਕ ਮੁਲਾਜ਼ਮ ਪੰਜਾਬ ਦੀ ਪ੍ਰਸ਼ਾਸਨਿਕ ਵਿਵਸਥਾ ਦੀ ਰੀੜ੍ਹ ਹਨ ਅਤੇ ਉਨ੍ਹਾਂ ਨੂੰ ਸੰਘਰਸ਼ ਲਈ ਮਜਬੂਰ ਕਰਨ ਨਾਲ ਸਰਕਾਰੀ ਕੰਮਕਾਜ ਦੇ ਨਾਲ-ਨਾਲ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਕਾਂਗਰਸੀ ਆਗੂ ਨੇ ਸਰਕਾਰ ਤੇ ਵਿੱਤੀ ਕੁਪ੍ਰਬੰਧਨ ਦਾ ਬੋਝ ਮੁਲਾਜ਼ਮਾਂ ਤੇ ਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਥਾਂ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ। 

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਦਾਲਤੀ ਹੁਕਮਾਂ ਦਾ ਸਤਿਕਾਰ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਰੰਧਾਵਾ ਨੇ ਸਵਾਲ ਕੀਤਾ ਕਿ ਜੇ ਹੋਰ ਗਤੀਵਿਧੀਆਂ ਲਈ ਸਰਕਾਰੀ ਸਾਧਨ ਉਪਲਬਧ ਹਨ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦੀ ਅਦਾਇਗੀ ਲਈ ਖ਼ਜ਼ਾਨਾ ਖਾਲੀ ਕਿਉਂ ਦੱਸਿਆ ਜਾ ਰਿਹਾ ਹੈ।

Randhawa attacks mann government on da issue demands immediate release of arrears


Popular Posts
Just Now