ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ 315 ਕਿਲੋਮੀਟਰ ਸਾਈਕਲ ਚਲਾ ਕੇ ਪਹੁੰਚਿਆ ਪ੍ਰਸ਼ੰਸਕ, ਕਿਹਾ- ਗਾਇਕ ਦੀ ਆਤਮਾ ਅਤੇ ਵਿਚਾਰਾਂ ਨੇ ਮੈਨੂੰ ਇੱਥੋਂ ਤਕ ਖਿੱਚ ਲਿਆਂਦਾ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ , ਮਾਨਸਾ : ਹਰ ਇਕ ਇਨਸਾਨ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਹੈ, ਜਿਸ ਨੂੰ ਉਹ ਪਸੰਦ ਕਰਦਾ ਹੈ ਅਤੇ ਉਸਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਹਨ। ਕਈ ਤਾਂ ਪ੍ਰਸ਼ੰਸਕ ਆਪਣੇ ਸਟਾਰ ਦੀ ਝਲਕ ਪਾਉਣ ਲਈ ਪਾਗਲ ਤਕ ਹੋ ਜਾਂਦੇ ਹਨ।
ਲੋਕ ਆਪਣੇ ਪਸੰਦ ਦੇ ਸਟਾਰ ਦਾ ਆਪਣੇ ਅੰਦਾਜ਼ ਨਾਲ ਆਦਰ- ਸਨਮਾਨ ਦਿੰਦੇ ਹਨ। ਕੁਝ ਮਹੀਨੇ ਪਹਿਲਾਂ ਪੰਜਾਬ ਦੇ ਪ੍ਰਸਿੱਧ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇ ਦੀ ਮੌਤ ਤੋਂ ਬਾਅਦ ਉਸਦੇ ਪ੍ਰਸ਼ੰਸ਼ਕਾ ਵੱਲੋਂ ਵੱਖ-ਵੱਖ ਤਰ੍ਹਾਂ ਉਸਨੂੰ ਸ਼ਰਧਾਂਜਲੀ ਦਿੱਤੀ ਗਈ। ਸਿੱਧੂ ਮੂਸੇਵਾਲਾ ਦੇ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ।
ਅਜਿਹਾ ਹੀ ਇੱਕ ਫੈਨ ਉੱਤਰ ਪ੍ਰਦੇਸ਼ ਤੋਂ ਸਾਈਕਲ ‘ਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਮੂਸਾ ਪਹੁੰਚਿਆ। ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਮਾਨਸਾ ਦੇ ਪਿੰਡ ਮੂਸੇ ਪਹੁੰਚਣ ਲਈ ਡਾ. ਅਨਿਲ ਨੌਸਰਾਨ ਨੇ ਸਾਈਕਲ ‘ਤੇ ਲਗਪਗ 315 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪਿੰਡ ਵਿੱਚ ਉਸ ਦੇ ਸਸਕਾਰ ਵਾਲੀ ਥਾਂ ‘ਤੇ ਗਾਇਕ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੂਸੇਵਾਲਾ ਦੇ ਘਰ ਗਿਆ, ਜਿੱਥੇ ਉਹ ਮੂਸੇਵਾਲਾ ਦੀ ਮਾਂ ਨੂੰ ਮਿਲਿਆ।
ਡਾ. ਨੌਸਰਾਨ ਨੇ ਦੱਸਿਆ ਕਿ ਉਹ ਕੱਲ੍ਹ ਦੁਪਹਿਰ 2 ਵਜੇ ਪਿੰਡ ਮੂਸਾ ਲਈ ਰਵਾਨਾ ਹੋਏ ਸਨ ਅਤੇ ਅੱਜ ਸਵੇਰੇ 10 ਵਜੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੀਂਹ ਦੌਰਾਨ ਵੀ ਸਾਰੀ ਰਾਤ ਸਫ਼ਰ ਕੀਤਾ ਅਤੇ ਰਿਫ੍ਰੈੱਸ਼ ਹੋਣ ਲਈ ਇੱਕ ਜਗ੍ਹਾ ‘ਤੇ ਰੁਕਿਆ। ਪਿੰਡ ਪਹੁੰਚ ਕੇ ਉਨ੍ਹਾਂ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਮਾਤਾ ਨਾਲ ਵੀ ਮੁਲਾਕਾਤ ਕੀਤੀ।
ਡਾ. ਨੌਸਰਾਨ ਨੇ ਅੱਗੇ ਕਿਹਾ ਕਿ ਉਹ ਮੂਸੇਵਾਲਾ ਦੇ ਗੀਤ ‘295’ ਤੋਂ ਪ੍ਰਭਾਵਿਤ ਹੋਏ ਹਨ। ਗਾਇਕ ਦੀ ਆਤਮਾ ਅਤੇ ਵਿਚਾਰਾਂ ਨੇ ਮੈਨੂੰ ਇੱਥੋਂ ਤੱਕ ਖਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਾਇਕ ਬਾਰੇ 29 ਮਈ ਨੂੰ ਉਸ ਦੀ ਮੌਤ ਤੋਂ ਬਾਅਦ ਹੀ ਪਤਾ ਲੱਗਾ। ਮੈਨੂੰ ਪਤਾ ਲੱਗਾ ਕਿ ਉਹ ਇੰਨਾ ਮਹਾਨ ਗਾਇਕ ਹੈ ਅਤੇ ਉਸ ਦੇ ਸਾਰੇ ਗੀਤ ਸੁਣਨੇ ਸ਼ੁਰੂ ਕਰ ਦਿੱਤੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਉਸਦੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਉਹ ਹਮੇਸ਼ਾ ਜਿਊਂਦਾ ਰਹੇਗਾ।
A fan who reached by cycling 315 km to pay tribute to Sidhu Moosewala said The soul and thoughts of the singer drew me here