ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਮੀਂਹ 'ਚ ਡੁੱਬੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਈ ਪਿੰਡ, ਡਿੱਗੇ ਕਿਸਾਨਾਂ ਦੇ ਮਕਾਨ, ਫ਼ਸਲ ਹੋਈ ਬਰਬਾਦ

Many-villages-of-Mand-area-of-Su


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੇ ਮੰਡ ਖੇਤਰ 'ਚ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਲਸ ਪੂਰੀ ਤਰ੍ਹਾਂ ਬਰਬਾਦ ਹੋ ਗਈ। ਇੰਨਾ ਹੀ ਨਹੀਂ ਮੀਂਹ ਦੇ ਪਾਣੀ ਵਿਚ ਪੰਜਾਬ ਦੇ ਕਈ ਪਿੰਡ ਡੁੱਬ ਗਏ। ਗਰੀਬ ਕਿਸਾਨਾਂ ਦੇ ਕੱਚੇ ਘਰ ਇਸ ਆਫ਼ਤ ਦੇ ਮੀਂਹ ਵਿਚ ਡਿੱਗ ਗਏ, ਜਿਸ ਕਾਰਨ ਕਿਸਾਨ ਆਪਣਾ ਘਰ ਬਾਰ ਛੱਡ ਕੇ ਦੂਜੀ ਉੱਚੀ ਥਾਂ ਜਾਂ ਨੂੰ ਮਜਬੂਰ ਹਨ। ਇਨ੍ਹਾਂ ਹਾਲਾਤ 'ਚੋਂ ਨਿਕਲਣ ਲਈ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਸਬੰਧੀ ਪਿੰਡ ਮੰਡ ਬੰਦੂਵਾਲ, ਬੰਦੂ ਜਦੀਦ, ਕਿਸਨ ਪੁਰ ਘੜਕਾ, ਮੰਡ ਮੁਬਾਰਕਪੁਰ , ਪਿੰਡਾ ਸਾਂਗਰਾ , ਟਿੱਬੀ,ਆਹਲੀ ਕਲਾਂ,ਗੁੱਦੇ ਅਤੇ ਮੰਡ ਇਲਾਕੇ 20 ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨ 1 ਹਫਤੇ ਤੋਂ ਰੋਜ਼ਾਨਾ ਭਾਰੀ ਮੀਂਹ ਮੰਡ ਖੇਤਰ ‘ਚ ਪੈ ਰਿਹਾ ਹੈ। ਜਿਸ ਨਾਲ ਝੋਨੇ ਦੀ ਫ਼ਸਲ ਡੁੱਬ ਚੁੱਕੀ ਹੈ। ਅਤੇ ਖੇਤਾਂ ਵਿੱਚ 4 ਤੋ 5 ਫੁੱਟ ਪਾਣੀ ਖੜ੍ਹਾ ਹੈ। ਕਿਸਾਨਾਂ ਨੇ ਕਿਹਾ ਕਿ ਸਾਡੇ ਪਸ਼ੂ ਵੀ ਭੁੱਖੇ ਬੈਠੇ ਹੋਏ ਹਨ ਨਾ ਉਨ੍ਹਾਂ ਨੂੰ ਖੁਆਉਣ ਲਈ ਚਾਰਾ ਹੈ ਨਾ ਹੀ ਬੱਚਿਆਂ ਨੂੰ ਖੁਆਉਣ ਲਈ ਰੋਟੀ ।ਕਿਸਾਨਾਂ ਨੇ ਦੱਸਿਆ ਕਿ ਜੇ ਕਿਤੇ ਦਿਨ ਲੱਗਣ 'ਤੇ ਪਾਣੀ ਦਾ ਪੱਧਰ ਕੁੱਝ ਘੱਟ ਹੁੰਦਾ ਹੈ ਤਾਂ ਤੁਰੰਤ ਬਾਰਿਸ਼ ਭਾਰੀ ਮਾਤਰਾਂ ‘ਚ ਹੋ ਜਾਦੀ ਹੈ। ਪਾਣੀ ਦਾ ਪੱਧਰ ਫਿਰ ਵੱਧ ਜਾਦਾ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਡੁੱਬੀ ਨੂੰ 1 ਹਫਤਾ ਹੋ ਚੁੱਕਾ ਹੈ। ਫ਼ਸਲ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਫ਼ਸਲ ਖਰਾਬ ਹੋਣ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਝਲਣਾ ਹੋਵੇਗਾ ਕਿਉਂਕਿ ਹਾਲੇ ਵੀ ਬਾਰਿਸ਼ ਦਾ ਪ੍ਰਕੋਪ ਘੱਟਿਆ ਨਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਅਤੇ ਹੋਰ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨ੍ਹਾ ਪਿੰਡਾ ‘ਚ ਕਿਸਾਨਾਂ ਦੀ ਫਸਲ ਬਾਰਿਸ਼ ਕਾਰਨ ਬਰਬਾਦ ਹੋ ਚੁੱਕੀ ਹੈ। ਉਨ੍ਹਾ ਕਿਸਾਨਾਂ ਦੀ ਫਸਲ ਦਾ ਮੁਆਵਜ਼ਾ ਤੁਰੰਤ ਦੇ ਕੇ ਰਾਹਤ ਦਿੱਤੀ ਜਾਵੇ।

Many villages of Mand area of Sultanpur Lodhi drowned in rain houses of farmers fell and crops were ruined


Popular Posts
Just Now