ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਮਾਂ ਦੇ ਵਿਸ਼ਵਾਸ ਨੇ ਬਦਲੀ ਜ਼ਿੰਦਰੀ; ਮਾਂ ਦੇ ਕਹਿਣ 'ਤੇ ਖਰੀਦੀ ਲਾਟਰੀ, ਨਿਕਲ ਆਇਆ 1 ਕਰੋੜ ਦਾ ਇਨਾਮ

A-mothers-faith-changed-her-life


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਕਹਿੰਦੇ ਹਨ ਜਦੋਂ ਰੱਬ ਦਿੰਦਾ ਹੈ ਤਾਂ ਛਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਇਕ ਕਰਿਸ਼ਮਾ ਇਕ ਪੰਜਾਬ ਪੁਲਿਸ ਦੇ ਕਾਂਸਟੇਬਲ ਨਾਲ ਹੋਇਆ ਹੈ, ਜਿਸ ਨੇ ਆਪਣੀ ਮਾਂ ਦੇ ਕਹਿਣ 'ਤੇ ਕਈ ਵਾਰ ਲਾਟਰੀ ਪਾਈ। ਉਸਦੀ ਮਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਇਕ ਨਾ ਇਕ ਦਿਨ ਲਾਟਰੀ ਜ਼ਰੂਰ ਨਿਕਲੇ ਗਈ। ਆਖਿਰ ਜਦੋਂ ਇਹ ਦਿਨ ਆਇਆ ਸਾਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਕਿਉਂਕਿ ਕਾਂਸਟੇਬਲ ਦੀ 6 ਰੁਪਏ ਦੀ ਲਾਟਰੀ 'ਚੋਂ 1 ਕਰੋੜ ਦਾ ਇਨਾਮ ਨਿਕਲ ਆਇਆ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਵਿਚ ਤਾਇਨਾਤ ਇਕ ਪੁਲਿਸ ਵਾਲੇ ਦੀ 6 ਰੁਪਏ ਵਿਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਂ ਦੇ ਇਸ ਕਾਂਸਟੇਬਲ ਨੇ 6 ਰੁਪਏ ਦਾ ਲਾਟਰੀ ਟਿਕਟ ਖਰੀਦਿਆ ਸੀ ਜਿਸ ‘ਤੇ ਉਸ ਦਾ 1 ਕਰੋੜ ਰੁਪਏ ਕੈਸ਼ ਦਾ ਇਨਾਮ ਨਿਕਲ ਆਇਆ। ਸਾਧਾਰਨ ਤਰੀਕੇ ਨਾਲ ਜੀਵਨ ਬਸਰ ਕਰਨ ਵਾਲੇ ਕੁਲਦੀਪ ਸਿੰਘ ਦਾ ਪਰਿਵਾਰ ਬਹੁਤ ਖੁਸ਼ ਹੈ।
ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਮੂਲ ਤੌਰ ‘ਤੇ ਰਾਜਸਥਾਨ ਵਿਚ ਸ਼੍ਰੀਗੰਗਾਨਗਰ ਦੇ ਰਹਿਣ ਵਾਲੇ ਹਨ। ਨੌਕਰੀ ਦੀ ਵਜ੍ਹਾ ਨਾਲ ਉਹ ਕੁਲਦੀਪ ਰਾਜਸਥਾਨ ਤੋਂ ਪੰਜਾਬ ਆ ਗਿਆ। ਪਰਿਵਾਰ ਵਿਚ ਮਾਤਾ-ਪਿਤਾ ਦੇ ਇਲਾਵਾ ਉਨ੍ਹਾਂ ਦੀ ਪਤਨੀ ਤੇ 8 ਸਾਲ ਦਾ ਇਕ ਮੁੰਡਾ ਹੈ। ਕੁਲਦੀਪ ਸਿੰਘ ਦੀ ਪੋਸਟਿੰਗ ਇਸ ਸਮੇਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਹਨ। ਉਹ ਫਿਰੋਜ਼ਪੁਰ ਪੁਲਿਸ ਦੀ ਕਵਿੰਕ ਰਿਸਪਾਂਸ ਟੀਮ ਵਿਚ ਤਾਇਨਾਤ ਹੈ ਅਤੇ ਕਿਸੇ ਨਾ ਕਿਸੇ ਕੰਮ ਤੋਂ ਲੁਧਿਆਣਾ ਆਉਂਦੇ ਰਹਿੰਦੇ ਹਨ।ਕੁਲਦੀਪ ਨੇ ਦੱਸਿਆ ਕਿ ਉਸ ਦੀ ਮਾਂ ਬਲਜਿੰਦਰ ਕੌਰ ਨੇ 6 ਮਹੀਨੇ ਪਹਿਲਾਂ ਇਕ ਦਿਨ ਅਚਾਨਕ ਉਸ ਤੋਂ ਲਾਟਰੀ ਖਰੀਦਣ ਨੂੰ ਕਿਹਾ। ਮਾਂ ਦਾ ਕਹਿਣਾ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੇ ਵਾਰ-ਵਾਰ ਕਹਿਣ ‘ਤੇ ਉਸ ਨੇ 6 ਮਹੀਨੇ ਪਹਿਲਾਂ ਲਾਟਰੀ ਦਾ ਟਿਕਟ ਖਰੀਦਣਾ ਸ਼ੁਰੂ ਕੀਤਾ। ਤਕਰੀਬਨ 4 ਮਹੀਨੇ ਪਹਿਲਾਂ ਉਸ ਦੀ 6 ਹਜ਼ਾਰ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਤਾਂ ਸਾਰੇ ਖੁਸ਼ ਹੋਏ।
ਕੁਲਦੀਪ ਨੇ ਦੱਸਿਆ ਕਿ ਉਹ ਨਾਗਾਲੈਂਡ ਸਟੇਟ ਲਾਟਰੀਆਂ ਦੇ ਟਿਕਟ ਹੀ ਖਰੀਦਦੇ ਹਨ ਜਿਸ ਦਾ ਰੋਜ਼ ਦਿਨ ਵਿਚ ਤਿੰਨ ਵਾਰ ਡਰਾਅ ਨਿਕਲਦਾ ਹੈ। ਇਹ ਡਰਾਅ ਸਿਰਫ 8 ਵਜੇ ਦੁਪਹਿਰ 1 ਵਜੇ ਤੇ ਰਾਤ 8 ਵਜੇ ਨਿਕਲਦਾ ਹੈ। ਉਹ ਜਦੋਂ ਵੀ ਫਿਰੋਜ਼ਪੁਰ ਤੋਂ ਲੁਧਿਆਣਾ ਵਿਚ ਗਾਂਧੀ ਬ੍ਰਦਰਸ ਤੋਂ ਨਾਗਾਲੈਂਡ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖਰੀਦੀ ਸੀ। ਡੇਢ ਸੌ ਰੁਪਏ ਦੀ ਇਸ ਕਾਪੀ ਵਿਚ ਲਾਟਰੀ ਦੇ ਕੁੱਲ 25 ਟਿਕਟਾਂ ਸਨ ਤੇ ਇਨ੍ਹਾਂ ਵਿਚੋਂ ਹਰ ਟਿਕਟ ਦੀ ਕੀਮਤ 6 ਰੁਪਏ ਸੀ।

A mothers faith changed her life 1 crore prize came out of lottery purchased on mothers request


Popular Posts
Just Now