ਪ੍ਰਵਾਸੀਆਂ ਵਿੱਚ ਵੱਡੀ ਕਟੌਤੀ ਦਾ Uber ਸੇਵਾਵਾਂ 'ਤੇ ਪੈ ਸਕਦਾ ਹੈ ਅਸਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੰਤ ਪ੍ਰੇਮਾਨੰਦ ਮਹਾਰਾਜ ਦੀ ਸੁਰੱਖਿਆ ’ਤੇ ਉੱਠੇ ਸਵਾਲ, ਮੁੱਖ ਮੰਤਰੀ ਤੋਂ ਆਸ਼ਰਮ ਦੀ ਜਾਂਚ ਦੀ ਮੰਗ ਐਲਨ ਮਸਕ ਦਾ ਵੱਡਾ ਬਿਆਨ, ਕਿਹਾ- ਕਿਊਬੈਕ, ਅਲਬਰਟਾ ਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਰੂਸ ਦੇ ਹਵਾਈ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ; 60 ਤੋਂ ਵੱਧ ਜ਼ਖ਼ਮੀ ਐੱਮ.ਬੀ.ਐੱਸ. ਵੱਲੋਂ ਮੱਕਾ ਸਮਝੌਤਾ ਸਰਗਰਮ ਕੀਤੇ ਜਾਣ ਦੇ ਵਿਚਕਾਰ ਹੂਤੀਆਂ ਨੇ ਤੁਰਕੀ ਅਤੇ ਪਾਕਿਸਤਾਨ ਨੂੰ ਦਿੱਤੀ ਭਿਆਨਕ ਚੇਤਾਵਨੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 08-10-2026 ਗੈਂਗਸਟਰ ਨੈੱਟਵਰਕ ਨਾਲ ਜੁੜੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ! ਹੈਂਡ ਗ੍ਰੇਨੇਡ ਸਮੇਤ ISI ਨਾਲ ਜੁੜੇ 2 ਨੌਜਵਾਨ ਗ੍ਰਿਫ਼ਤਾਰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਪੰਜਾਬੀ ਸੂਫੀ ਸਿੰਗਰ ਦੀ ਗੱਡੀ ਦਾ ਐਕਸੀਡੈਂਟ,

ਮੁੰਬਈ ਚ McDonald’s ਆਊਟਲੈਟ ਦਾ ਲਾਇਸੈਂਸ ਸਸਪੈਂਡ, FDA ਨੂੰ ਮਿਲੀਆਂ 18 ਗੰਭੀਰ ਖਾਮੀਆਂ

ਮੁੰਬਈ ਚ McDonald’s ਆਊਟਲੈਟ ਦਾ ਲਾਇਸੈਂਸ ਸਸਪੈਂਡ, FDA ਨੂੰ ਮਿਲੀਆਂ


Lptv Bureau / Panjab

ਜਾਂਚ ਦੌਰਾਨ FDA ਟੀਮ ਨੂੰ ਕਾਕਰੋਚ, ਤਾਪਮਾਨ ਕੰਟਰੋਲ ਦੀ ਕਮੀ ਅਤੇ ਕ੍ਰਾਸ-ਕੰਟੈਮੀਨੇਸ਼ਨ ਦਾ ਖ਼ਤਰਾ ਮਿਲਿਆ।

ਖਾਮੀਆਂ ਨੂੰ ਦੂਰ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਖਾਣੇ ਦੀ ਸੁਰੱਖਿਆ ਨਾਲ ਜੁੜੀਆਂ ਖਾਮੀਆਂ ਦੂਰ ਨਾ ਕਰਨ ’ਤੇ ਕੋਲਾਬਾ ਸਥਿਤ McDonald’s ਦੇ ਇੱਕ ਆਊਟਲੈਟ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਹੈ। 

FDA ਵੱਲੋਂ ਮੁੰਬਈ ਦੇ ਕੁੱਲ 7 ਫੂਡ ਆਊਟਲੈਟਾਂ ਦੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਵੀ ਸਸਪੈਂਡ ਕੀਤੇ ਗਏ ਹਨ। ਕੋਲਾਬਾ ਦੇ ਮੈਟਰੋ ਹਾਊਸ ਵਿੱਚ ਹਾਰਡਕੈਸਲ ਰੈਸਟੋਰੈਂਟਸ ਵੱਲੋਂ ਚਲਾਏ ਜਾ ਰਹੇ McDonald’s ਕਿਓਸਕ ਦੀ 19 ਅਗਸਤ ਨੂੰ ਮੁੜ ਜਾਂਚ ਕੀਤੀ ਗਈ। ਅਧਿਕਾਰੀਆਂ ਮੁਤਾਬਕ ਪਹਿਲਾਂ ਜਾਰੀ ਕੀਤੇ ਸੁਧਾਰ ਨੋਟਿਸ ਵਿੱਚ ਦਰਜ 20 ਖਾਮੀਆਂ ਵਿੱਚੋਂ 18 ਅਜੇ ਵੀ ਦੂਰ ਨਹੀਂ ਕੀਤੀਆਂ ਗਈਆਂ ਸਨ। 

 ਜਾਂਚ ਦੌਰਾਨ FDA ਟੀਮ ਨੂੰ ਕਾਕਰੋਚ, ਤਾਪਮਾਨ ਕੰਟਰੋਲ ਦੀ ਕਮੀ ਅਤੇ ਕ੍ਰਾਸ-ਕੰਟੈਮੀਨੇਸ਼ਨ ਦਾ ਖ਼ਤਰਾ ਮਿਲਿਆ। ਇਸ ਤੋਂ ਇਲਾਵਾ ਰੈਫ੍ਰਿਜਰੇਸ਼ਨ ਉਪਕਰਣ ਬਿਨਾਂ ਕੈਲੀਬਰੇਸ਼ਨ ਦੇ ਮਿਲੇ ਅਤੇ ਖਾਣਾ ਬਣਾਉਣ ਤੇ ਪਰੋਸਣ ਵਾਲੀ ਥਾਂ ਨੇੜੇ ਖਾਣੇ ਦਾ ਕੂੜਾ ਵੀ ਪਾਇਆ ਗਿਆ। ਅਧਿਕਾਰੀਆਂ ਨੂੰ ਕੁਝ ਲਾਈਟ ਫਿਕਸਚਰ ਵੀ ਬਿਨਾਂ ਸੁਰੱਖਿਆ ਦੇ ਮਿਲੇ। 

ਇਸ ਤੋਂ ਇਲਾਵਾ ਕੁਝ ਕਰਮਚਾਰੀ ਗੰਦੇ ਜੁੱਤੇ-ਚੱਪਲਾਂ ਅਤੇ ਸਫਾਈ ਵਾਲੇ ਕੱਪੜਿਆਂ ਨੂੰ ਛੂਹਣ ਤੋਂ ਬਾਅਦ ਹੱਥ ਸਾਫ਼ ਕੀਤੇ ਬਿਨਾਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਛੂਹਦੇ ਪਾਏ ਗਏ। FDA ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਫੂਡ ਆਊਟਲੈਟ ਜਾਂ ਰੈਸਟੋਰੈਂਟ ਜਾਂਚ ਦੌਰਾਨ ਮਿਲੀਆਂ ਗੰਭੀਰ ਖਾਮੀਆਂ ਨੂੰ ਨਿਰਧਾਰਤ ਸਮੇਂ ਵਿੱਚ ਦੂਰ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

Mcdonald s outlet s license suspended in mumbai fda finds 18 serious violations


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now