ਪ੍ਰਵਾਸੀਆਂ ਵਿੱਚ ਵੱਡੀ ਕਟੌਤੀ ਦਾ Uber ਸੇਵਾਵਾਂ 'ਤੇ ਪੈ ਸਕਦਾ ਹੈ ਅਸਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੰਤ ਪ੍ਰੇਮਾਨੰਦ ਮਹਾਰਾਜ ਦੀ ਸੁਰੱਖਿਆ ’ਤੇ ਉੱਠੇ ਸਵਾਲ, ਮੁੱਖ ਮੰਤਰੀ ਤੋਂ ਆਸ਼ਰਮ ਦੀ ਜਾਂਚ ਦੀ ਮੰਗ ਐਲਨ ਮਸਕ ਦਾ ਵੱਡਾ ਬਿਆਨ, ਕਿਹਾ- ਕਿਊਬੈਕ, ਅਲਬਰਟਾ ਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਰੂਸ ਦੇ ਹਵਾਈ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ; 60 ਤੋਂ ਵੱਧ ਜ਼ਖ਼ਮੀ ਐੱਮ.ਬੀ.ਐੱਸ. ਵੱਲੋਂ ਮੱਕਾ ਸਮਝੌਤਾ ਸਰਗਰਮ ਕੀਤੇ ਜਾਣ ਦੇ ਵਿਚਕਾਰ ਹੂਤੀਆਂ ਨੇ ਤੁਰਕੀ ਅਤੇ ਪਾਕਿਸਤਾਨ ਨੂੰ ਦਿੱਤੀ ਭਿਆਨਕ ਚੇਤਾਵਨੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 08-10-2026 ਗੈਂਗਸਟਰ ਨੈੱਟਵਰਕ ਨਾਲ ਜੁੜੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ! ਹੈਂਡ ਗ੍ਰੇਨੇਡ ਸਮੇਤ ISI ਨਾਲ ਜੁੜੇ 2 ਨੌਜਵਾਨ ਗ੍ਰਿਫ਼ਤਾਰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਪੰਜਾਬੀ ਸੂਫੀ ਸਿੰਗਰ ਦੀ ਗੱਡੀ ਦਾ ਐਕਸੀਡੈਂਟ,

ਇੱਕ ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਪੁਸ਼ਪਾਜਯੋਤੀ ਨੇ ਬਣਾਇਆ ਵਿਸ਼ਵ ਰਿਕਾਰਡ

ਇੱਕ ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਪੁਸ਼ਪਾਜਯੋਤੀ ਨੇ ਬਣਾਇਆ ਵਿਸ਼


Lptv News / Panjab

ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਲਿਆ

ਪੁਸ਼ਪਾਜਯੋਤੀ ਨੂੰ ਵੱਖ-ਵੱਖ ਹੈਂਡਰਾਈਟਿੰਗ ਸਟਾਈਲ ਨਾਲ ਪ੍ਰਯੋਗ ਕਰਨਾ ਪਸੰਦ ਹੈ।

ਸੰਯੁਕਤ ਅਰਬ ਅਮੀਰਾਤ (UAE) ਚ ਰਹਿਣ ਵਾਲੀ 29 ਸਾਲਾ ਸੀਨੀਅਰ ਕਲਾਉਡ ਇੰਜੀਨੀਅਰ ਪੁਸ਼ਪਾਜਯੋਤੀ ਰਵੀਕੁਮਾਰ ਨੇ ਇੱਕੋ ਸਟਿੱਕੀ ਨੋਟ ’ਤੇ 150 ਵੱਖ-ਵੱਖ ਸ਼ਬਦ ਲਿਖ ਕੇ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਲਿਆ ਹੈ। 

ਪੁਸ਼ਪਾਜਯੋਤੀ ਨੇ ਸੀਮਤ ਜਗ੍ਹਾ ਚ 150 ਸ਼ਬਦ ਲਿਖਣ ਲਈ ਮੁੱਖ ਤੌਰ ’ਤੇ ਤਿੰਨ ਅੱਖਰਾਂ ਵਾਲੇ ਛੋਟੇ ਸ਼ਬਦ ਚੁਣੇ। ਉਨ੍ਹਾਂ ਦੀ ਲਿਖਾਵਟ ਇੰਨੀ ਬਰੀਕ ਅਤੇ ਸਾਫ਼ ਸੀ ਕਿ ਹਰ ਸ਼ਬਦ ਨੂੰ ਵੱਖਰੇ ਤੌਰ ’ਤੇ ਪੜ੍ਹਿਆ ਜਾ ਸਕਦਾ ਸੀ। ਦੁਬਈ ਚ ਰਹਿਣ ਵਾਲੀ ਪੁਸ਼ਪਾਜਯੋਤੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗਿਨੀਜ਼ ਵਰਲਡ ਰਿਕਾਰਡ ਤੋਂ ਪ੍ਰਭਾਵਿਤ ਸੀ ਅਤੇ ਇਸ ਦਾ ਹਿੱਸਾ ਬਣਨ ਦਾ ਸੁਪਨਾ ਦੇਖਦੀ ਸੀ। 

ਦੂਜਿਆਂ ਨੂੰ ਰਿਕਾਰਡ ਬਣਾਉਂਦਿਆਂ ਦੇਖ ਕੇ ਉਨ੍ਹਾਂ ਨੂੰ ਆਪਣੇ ਲਿਖਾਵਟ ਦੇ ਹੁਨਰ ਨੂੰ ਅਜ਼ਮਾਉਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਨੇ ਪਹਿਲੀ ਹੀ ਕੋਸ਼ਿਸ਼ ਚ ਇਹ ਰਿਕਾਰਡ ਬਣਾਇਆ। ਪੁਸ਼ਪਾਜਯੋਤੀ ਨੂੰ ਵੱਖ-ਵੱਖ ਹੈਂਡਰਾਈਟਿੰਗ ਸਟਾਈਲ ਨਾਲ ਪ੍ਰਯੋਗ ਕਰਨਾ ਪਸੰਦ ਹੈ। ਉਨ੍ਹਾਂ ਕਿਹਾ ਕਿ ਇਸ ਉਪਲਬਧੀ ਨੇ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦੇਣ ਦੇ ਨਾਲ ਆਤਮ-ਵਿਸ਼ਵਾਸ ਵੀ ਵਧਾਇਆ ਹੈ।

Pushpajyoti set a world record by writing 150 words on a sticky note


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now