ਇੱਕ ਕਿਲੋ ਸੋਨਾ ਗਾਇਬ ਕਰਨ ਦੇ ਦੋਸ਼ ਚ ਪਿਤਾ ਗ੍ਰਿਫ਼ਤਾਰ, ਪੁੱਤ ਦੀ ਸ਼ਿਕਾਇਤ ’ਤੇ ਕੇਸ ਦਰਜ    ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ    ਨੀਦਰਲੈਂਡ ਨੇ ਭਾਰਤ ਨੂੰ 2-0 ਨਾਲ ਹਰਾਇਆ, ਸੈਮੀਫਾਈਨਲ ਲਈ ਆਸਟ੍ਰੇਲੀਆ ਖ਼ਿਲਾਫ਼ ਜਿੱਤ ਜ਼ਰੂਰੀ    ਅੰਮ੍ਰਿਤਸਰ ਹਵਾਈ ਅੱਡੇ ’ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਤੋਂ ਕੀਤੀ ਗਈ ਪੁੱਛਗਿੱਛ    ਰੂਸੀ ਤੇਲ ਟੈਂਕਰ ਮਾਮਲੇ ਚ ਭਾਰਤੀ ਕੈਪਟਨ ਗ੍ਰਿਫ਼ਤਾਰ, 10 ਸਾਲ ਤੱਕ ਦੀ ਸਜ਼ਾ ਦਾ ਖ਼ਤਰਾ    ਖੰਡ ਮਹਿੰਗੀ ਹੋਣ ਲਈ ਈਥਾਨੌਲ ਨੀਤੀ ਜ਼ਿੰਮੇਵਾਰ ਨਹੀਂ: ਸਰਕਾਰ    ਨਵੇਂ ਮੋਬਾਈਲ ਦੀ ਜ਼ਿੱਦ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਤੋਂ ਬਾਅਦ ਮਾਂ ਨੇ ਵੀ ਪਹਾੜੀ ਤੋਂ ਮਾਰੀ ਛਾਲ    ਮੁੱਖਵਾਕ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ    ਸਰਕਾਰ ਨੇ ਚੀਨੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਇਸ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ    ਏਐਸਏਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਆਦਿਲ ਬਰਾੜ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨਿਆ   

ਨਵੇਂ ਮੋਬਾਈਲ ਦੀ ਜ਼ਿੱਦ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਤੋਂ ਬਾਅਦ ਮਾਂ ਨੇ ਵੀ ਪਹਾੜੀ ਤੋਂ ਮਾਰੀ ਛਾਲ

Insistence-on-a-new-mobile-phone


Lptv News / Panjab

ਬਚਾਉਣ ਦੀ ਕੋਸ਼ਿਸ਼ ਕਰਦਿਆਂ ਪਿਤਾ ਮੁਰਲੀਧਰ ਚਾਂਗੁਡੇ ਵੀ ਪਹਾੜੀ ਤੋਂ ਹੇਠਾਂ ਡਿੱਗ ਗਏ

ਦੋਵਾਂ ਦੀ ਮੌਤ ਤੋਂ ਬਾਅਦ ਮਾਂ ਸੰਗੀਤਾ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਚ ਨਵਾਂ ਮੋਬਾਈਲ ਲੈਣ ਦੀ ਜ਼ਿੱਦ ਨੂੰ ਲੈ ਕੇ ਹੋਏ ਪਰਿਵਾਰਕ ਵਿਵਾਦ ਨੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲਈ। ਤਿਸਗਾਂਵ ਖੇਤਰ ਚ ਸ਼ੁੱਕਰਵਾਰ ਨੂੰ 19 ਸਾਲਾ ਨੌਜਵਾਨ ਕੁਨਾਲ ਪਹਾੜੀ ’ਤੇ ਚੜ੍ਹ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਪਿਤਾ ਮੁਰਲੀਧਰ ਚਾਂਗੁਡੇ ਵੀ ਪਹਾੜੀ ਤੋਂ ਹੇਠਾਂ ਡਿੱਗ ਗਏ। 

ਦੋਵਾਂ ਦੀ ਮੌਤ ਤੋਂ ਬਾਅਦ ਮਾਂ ਸੰਗੀਤਾ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਪੁਲਿਸ ਮੁਤਾਬਕ, ਘਟਨਾ ਸਵੇਰੇ ਕਰੀਬ 10 ਵਜੇ ਸ਼ੁਰੂ ਹੋਈ, ਜਦੋਂ ਕੁਨਾਲ ਨੇ ਨਵਾਂ ਮੋਬਾਈਲ ਲੈਣ ਦੀ ਮੰਗ ਕੀਤੀ। ਮਾਪਿਆਂ ਨਾਲ ਬਹਿਸ ਤੋਂ ਬਾਅਦ ਉਹ ਪਹਾੜੀ ’ਤੇ ਚੜ੍ਹ ਗਿਆ। ਪੁੱਤਰ ਨੂੰ ਸਮਝਾਉਣ ਲਈ ਮੁਰਲੀਧਰ ਅਤੇ ਸੰਗੀਤਾ ਵੀ ਉੱਥੇ ਪਹੁੰਚ ਗਏ। ਇਸ ਦੌਰਾਨ ਪੁਲਿਸ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਫਾਇਰ ਬ੍ਰਿਗੇਡ ਨੇ ਪਹਾੜੀ ਹੇਠਾਂ ਸੁਰੱਖਿਆ ਜਾਲ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਨਾਲ ਵਾਰ-ਵਾਰ ਚੱਟਾਨ ਦੇ ਕਿਨਾਰੇ ਆਪਣੀ ਥਾਂ ਬਦਲਦਾ ਰਿਹਾ। 

ਦੁਪਹਿਰ ਕਰੀਬ 1 ਵਜੇ ਮੁਰਲੀਧਰ ਉਸ ਨੂੰ ਸਮਝਾਉਣ ਲਈ ਨੇੜੇ ਗਏ। ਇਸ ਦੌਰਾਨ ਕੁਨਾਲ ਹੇਠਾਂ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮੁਰਲੀਧਰ ਦਾ ਵੀ ਸੰਤੁਲਨ ਵਿਗੜ ਗਿਆ। ਦੋਵਾਂ ਦੀ ਮੌਤ ਤੋਂ ਬਾਅਦ ਸੰਗੀਤਾ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ਦੀ ਪਛਾਣ 48 ਸਾਲਾ ਮੁਰਲੀਧਰ ਚਾਂਗੁਡੇ, ਉਨ੍ਹਾਂ ਦੀ ਪਤਨੀ ਸੰਗੀਤਾ ਅਤੇ 19 ਸਾਲਾ ਪੁੱਤਰ ਕੁਨਾਲ ਵਜੋਂ ਹੋਈ ਹੈ।

Insistence on a new mobile phone devastates family after father and son mother also jumps from a cliff


Popular Posts
Just Now