ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਸ਼ਾਹੀ ਠਾਠਾਂ ਦੇ ਮਾਮਲੇ 'ਚ ਬਾਦਲਾਂ ਤੇ ਕੈਪਟਨ ਤੋਂ ਵੀ ਅੱਗੇ ਨਿਕਲੇ CM ਮਾਨ, ਕਾਫਲੇ 'ਚ ਰੱਖੀਆਂ 42 ਗੱਡੀਆਂ

In-the-case-of-Shahi-Thathats-CM


LPTV / Chandigarh

ਲਾਈਵ ਪੰਜਾਬੀ ਟੀਵੀ: ਖੁਦ ਨੂੰ ਆਮ ਆਦਮੀ ਦੱਸਣ ਵਾਲੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਦੇ ਠਾਠ-ਬਾਠ ਬਦਲ ਗਏ ਹਨ। ਉਹ ਗੱਲਾਂ ਜਿਨ੍ਹਾਂ ਕਰ ਕੇ ਸੀਐੱਮ ਭਗਵੰਤ ਮਾਨ ਅਕਸਰ ਸੱਤਾ ਧਿਰ ਵਾਲਿਆਂ ਨੂੰ ਨਿਸ਼ਾਨੇ 'ਤੇ ਲੈਂਦੇ ਸੀ। ਹੁਣ ਉਹ ਗੱਲਾਂ ਉਹ ਖੁਦ ਕਰ ਰਹੇ ਹਨ। ਇੰਨਾਂ ਹੀ ਨਹੀਂ ਸਗੋਂ ਭਗਵੰਤ ਮਾਨ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਵੀ ਕੀ ਕਰ ਦਿੱਤਾ, ਜੋ ਉਹ ਇਕ ਦਮ ਆਮ ਤੋਂ ਖਾਸ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਸਾਬ੍ਹ ਵੀ ਹੁਣ ਵੀਵੀਆਈਪੀਜ਼ ਦੇ ਰੰਗ ਵਿਚ ਰੰਗਣ ਲੱਗੇ ਹਨ, ਜਿਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਫਲੇ ਵਿਚ 33 ਗੱਡੀਆਂ ਹੁੰਦੀਆਂ ਸੀ, ਉਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਵਿਚ ਗੱਡੀਆਂ ਦੀ ਗਿਣਤੀ 42 ਹੋ ਚੁੱਕੀ ਹੈ।
ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਵੀਵੀਆਈਪੀ ਕਲਚਰ ਨੂੰ ਬੜਾਵਾ ਦੇਣ ਦੇ ਦੋਸ਼ਲਗਾਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਇਕ ਆਰਟੀਆਈ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਪੰਦਾਬ ਦੇ ਮੁੱਖ ਮੰਤਰੀ ਕੋਲ ਮੌਜੂਦਾ ਸਮੇਂ ਵਿਚ ਸੁਰੱਖਿਆ ਵਿੰਗ ਵੱਲੋਂ ਦਿੱਤੀਆਂ ਗੱਡੀਆਂ ਤੋ ਇਲਾਵਾ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਗੱਡੀਆਂ ਵਿਚ ਵੱਡਾ ਵਾਧਾ ਹੋਇਆ ਹੈ।
2007 ਤੋਂ 2017 ਤੱਕ ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਅਜਿਹੀਆਂ 33 ਗੱਡੀਆਂ ਸਨ ਤੇ ਕੈਪਟਨ ਅਮਰਿੰਗਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵੀ ਇਨ੍ਹਾਂ ਗੱਡੀਆਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ ।
ਸਾਧਾਰਨ ਮੁੱਖ ਮੰਤਰੀ ਤੋਂ ਇਹ ਪੁੱਛਣਾ ਬਣਦਾ ਹੈ, ਜੋ ਇਹ ਆਮ ਕਿਹਾ ਕਰਦੇ ਸਨ ਕਿ ਇਹ ਰਾਜੇ ਮਹਾਂਰਾਜੇ ਜਿੰਨੀਆਂ ਗੱਡੀਆਂ ਦੇ ਕਾਫ਼ਲੇ ਦਾ ਕੀ ਕਰਦੇ ਹਨ । ਕੀ ਹੁਣ ਭਗਵੰਤ ਮਾਨ ਜੀ ਖ਼ੁਦ ਇਹ ਦੱਸਣ ਦੀ ਖੇਚਲ਼ ਕਰਨਗੇ ਕਿ 42 ਗੱਡੀਆਂ ਦੇ ਕਾਫ਼ਲੇ ਦਾ ਉਹ ਕੀ ਕਰ ਰਹੇ ਹਨ ?
ਕਹਿਣਾ ਕੁੱਝ ਤੇ ਕਰਨਾ ਕੁੱਝ ?.

https://twitter.com/Partap_Sbajwa/status/1575070463013048320?ref_src=twsrc%5Etfw%7Ctwcamp%5Etweetembed%7Ctwterm%5E1575070463013048320%7Ctwgr%5E5b9b9481a3ab146ef3cdb2bc1bca9633a05ae79a%7Ctwcon%5Es1_&ref_url=https%3A%2F%2Fscrollpunjab.com%2Fnews%2Fformer-cm-parkash-singh-badal-and-captain-amarinder-singh-had-33-cars-in-their-convoy%2F


ਕੀ ਇਹ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਮ 'ਤੇ ਠੱਗੀ ਨਹੀਂ ?
ਪ੍ਰਤਾਪ ਸਿੰਘ ਬਾਜਵਾ ਦੇ ਇਸੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੁਖਪਾਲ ਖਹਿਰਾ ਨੇ ਵੀ ਸਵਾਲ ਪੁੱਛੇ । ਸੁਖਪਾਲ ਖਹਿਰਾ ਨੇ ਲਿਖਿਆ ਕਿ ਪਹਿਲਾ ਭਗਵੰਤ ਮਾਨ ਆਗੂਆਂ ਨੂੰ ਮਜ਼ਾਕ ਦਾ ਵਿਸ਼ਾ ਬਣਾ ਕੇ ਕਹਿੰਦੇ ਸੀ ਕਿ ਜੋ ਲੋਕ ਵਾਧੂ ਸੁਰੱਖਿਆ ਚਾਹੁੰਦੇ ਹਨ, ਉਹ ਮੁਰਗੀ ਖਾਨਾ ਖੋਲ੍ਹਣ ਵਰਗਾ ਕੰਮ ਕਿਉਂ ਨਹੀਂ ਕਰਦੇ। ਹੁਣ ਉਸੇ ਆਮ ਆਦਮੀ ਨੂੰ 42 ਕਾਰਾਂ ਦੀ ਲੋੜ ਕਿਉਂ ਮਹਿਸੂਸ ਹੋਣ ਲੱਗੀ ਹੈ।
ਆਰਟੀਆਈ ਦੇ ਇਹ ਖੁਲਾਸੇ ਬੇਹੱਦ ਹੈਰਾਨ ਕਰਨ ਵਾਲੇ ਹਨ ਕਿਉਂਕ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਵਿਰੋਧੀਆਂ ਨੂੰ ਵੀਆਈਪੀ ਕਲਚਰ ਨੂੰ ਲੈ ਕੇ ਘੇਰਦੇ ਰਹੇ ਹਨ। ਉਨ੍ਹਾਂ ਨੇ ਸੁਰੱਖਿਆ ਨੂੰ ਲੈ ਕੇ ਵੀ ਲੀਡਰਾਂ ਨੇ ਘੇਰਿਆ ਸੀ ਤੇ ਲੀਡਰਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਸੀ, ਉਹ ਮੁੱਖ ਮੰਤਰੀ ਭਗਵੰਤ ਮਾਨ ਹੀ ਸੀ ਜਿਹੜੇ ਕਹਿੰਦੇ ਸੀ ਕਿ ਉਹ ਵੀਆਈਪੀ ਕਲਚਰ ਨੂੰ ਖਤਮ ਕਰਨ ਆਏ ਪਰ ਉਹੀ ਮੁੱਖ ਮੰਤਰੀ ਹੁਣ ਆਪਣੇ ਨਾਲ 42 ਗੱਡੀਆਂ ਦਾ ਕਾਫਲਾ ਲੈ ਕੇ ਚੱਲਦੇ ਹਨ, ਜਿੰਨੀਆਂ ਗੱਡੀਆਂ ਪਹਿਲੇ ਮੁੱਖ ਮੰਤਰੀ ਵੀ ਨਹੀਂ ਲੈ ਕੇ ਚੱਲਦੇ ਸੀ। ਉਸ ਤੋਂ ਵੀ ਕਰੀਬ 10 ਵਧੇਰੇ ਗੱਡੀਆਂ ਮੁੱਖ ਮੰਤਰੀ ਦੇ ਕਾਫਲ਼ੇ ਦੇ ਨਾਲ ਹੁੰਦੀਆਂ ਹਨ। ਇੰਨਾ ਹੀ ਨਹੀਂ ਜੇਕਰ ਸੁਰੱਖਿਆ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਹੀ ਕਹਿੰਦੇ ਸੀ ਕਿ ਲੀਡਰਾਂ ਨੂੰ ਸੁਰੱਖਿਆ ਦੀ ਕੀ ਲੋੜ। ਕੀ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ। ਇਸ ਲਈ ਉਹ ਲੋਕਾਂ ਦੇ ਵਿਚ ਜਾਣ ਤੋਂ ਡਰਦੇ ਹਨ ਪਰ ਹੁਣ ਮੁੱਖ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਵੀ ਸੈਂਕੜੇ ਸੁਰੱਖਿਆ ਕਰਮੀ ਹੁੰਦੇ ਹਨ। ਖੈਰ ਵੀਆਈਪੀ ਕਲਚਰ ਖਤਮ ਕਰਨ ਵਾਲੀ ਸਰਕਾਰ ਹੁਣ ਖੁਦ ਵੀਆਈਪੀ ਬਣ ਚੁੱਕੀ ਹੈ। ਉਮੀਦ ਹੈ ਮੁੱਖ ਮੰਤਰੀ ਸਾਬ੍ਹ ਇਸ ਵੱਲ਼ ਤੁਰੰਤ ਕੋਈ ਧਿਆਨ ਦੇਣਗੇ ਜਾਂ ਫਿਰ ਵੀਆਈਪੀ ਕਲਚਰ ਖਤਮ ਕਰਨ ਦਾ ਢਿੰਢੋਰੀ ਪਿੱਟਣਾ ਬੰਦ ਕਰ ਦੇਣਗੇ।

In the case of Shahi Thathats CM Mann came out ahead of the Badals and the Captain 42 vehicles kept in the convoy


Popular Posts
Just Now